ਨਵੀਂ ਦਿੱਲੀ- ਕ੍ਰਿਕਟ ਦੀ ਦੁਨੀਆ 'ਚ ਵੱਡੀਆਂ ਮੱਲ੍ਹਾਂ ਮਾਰਨ ਵਾਲਾ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਸੋਸ਼ਲ ਮੀਡੀਆ 'ਤੇ ਦਿਨੋ-ਦਿਨ ਛਾਈ ਜਾ ਰਿਹਾ ਹੈ। ਫੇਸਬੁੱਕ 'ਤੇ ਕੋਹਲੀ ਦੇ ਫੈਨਜ਼ ਦੀ ਗਿਣਤੀ ਉਸ ਦੇ ਸਕੋਰਾਂ ਵਾਂਗ ਵੱਧਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੋਹਲੀ ਦੇ ਫੇਸਬੁੱਕ ਅਕਾਊਂਟ 'ਤੇ ਉਸ ਦੇ ਫੈਨਜ਼ ਦੀ ਗਿਣਤੀ 20 ਮਿਲੀਅਨ ਤੋਂ ਉੱਪਰ ਟੱਪ ਚੁੱਕੀ ਹੈ।
ਵਿਰਾਟ ਨੂੰ ਇਸ ਗੱਲ ਦੀ ਇੰਨੀ ਖੁਸ਼ੀ ਹੋਈ ਕਿ ਉਸ ਨੇ ਫੇਸਬੁੱਕ 'ਤੇ ਆਪਣੀ ਇਕ ਵੀਡੀਓ ਅਪਲੋਡ ਕੀਤੀ, ਜਿਸ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਵਿਰਾਟ ਕੋਹਲੀ ਤੋਂ ਬਹੁਤ ਉਮੀਦਾਂ ਹਨ ਅਤੇ ਕੋਹਲੀ ਨੇ ਵੀ ਵਧੀਆ ਪ੍ਰਦਰਸ਼ਨ ਕਰਕੇ ਕ੍ਰਿਕਟ ਪ੍ਰੇਮੀਆਂ ਦੀਆਂ ਆਸਾਂ 'ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਪੀਟਰਸਨ ਦੇ ਸੁਭਾਅ 'ਚ ਕੋਈ ਬਦਲਾਵ ਨਹੀਂ : ਮੂਰਸ
NEXT STORY