ਨਵੀਂ ਦਿੱਲੀ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਇਨਫੋਸਿਸ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਬੀ.ਪੀ.ਓ. ਬ੍ਰਾਂਚ ਨੇ ਪਿਊਤੋ ਰਿਕੋ ਦੇ ਐਗਵਾਡੀਲਾ 'ਚ 250 ਸੀਟਾਂ ਵਾਲਾ ਕੇਂਦਰ ਸਥਾਪਤ ਕੀਤਾ ਹੈ ਜਿਸ ਦਾ ਟੀਚਾ ਹਵਾਬਾਜ਼ੀ ਖੇਤਰ ਨੂੰ ਸੇਵਾ ਮੁਹੱਈਆ ਕਰਵਾਉਣਾ ਹੈ।
ਇਨਫੋਸਿਸ ਨੇ ਇਕ ਬਿਆਨ 'ਚ ਕਿਹਾ ਕਿ 12,000 ਵਰਗਫੁੱਟ ਖੇਤਰ 'ਚ ਸਥਿਤ ਇਹ ਕੇਂਦਰ ਰਾਸ਼ਟਰਮੰਡਲ ਪ੍ਰਸ਼ਾਸਨ ਅਤੇ ਜਨਤਕ ਖੇਤਰ ਦੇ ਪ੍ਰਿਡਕੋ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਐਗਵਾਡੀਲਾ ਜੋ ਹਵਾਬਾਜ਼ੀ ਹਬ ਹੈ, ਦਾ ਬੀ.ਪੀ.ਓ. ਕੇਂਦਰ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ 'ਚ ਸੇਵਾਵਾਂ ਮੁੱਹਈਆ ਕਰਵਾਏਗਾ। ਇੱਥੋਂ ਦੇ ਲਗਭਗ 250 ਕਰਮਚਾਰੀ ਸਾਰੀ ਦੁਨੀਆ ਦੇ ਗਾਹਕਾਂ ਨੂੰ ਸੇਵਾ ਮੁਹੱਈਆ ਕਰਵਾਉਣਗੇ।
ਡਾਇਲ, ਏ.ਏ.ਆਈ. 'ਤੇ ਸੀ.ਆਈ.ਐੱਸ.ਐੱਫ. ਦੀ 380 ਕਰੋੜ ਰੁਪਏ ਦੀ ਦੇਣਦਾਰੀ ਬਕਾਇਆ
NEXT STORY