ਨਵੀਂ ਦਿੱਲੀ : ਦੁਨੀਆ ਦੇ ਪਹਿਲੇ ਸੋਲਰ ਪਲੇਨ 'ਸੋਲਰ ਇੰਪਲਸ-2' ਨੇ ਹਿੰਦੁਸਤਾਨ ਦੀ ਧਰਤੀ 'ਤੇ ਕਦਮ ਰੱਖਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦੁਬਈ ਤੋਂ ਰਵਾਨਾ ਹੋਇਆ ਇਹ ਜਹਾਜ਼ ਮੰਗਲਵਾਰ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਏਅਰਪੋਰਟ 'ਤੇ ਪਹੁੰਚਿਆ, ਜਿਥੇ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਓਮਾਨ ਦੇ ਮਸਕਟ ਤੋਂ ਉਡਾਨ ਭਰਨ ਵਾਲਾ ਇਹ ਜਹਾਜ਼ ਅਹਿਮਦਾਬਾਦ 'ਚ ਲੱਗਭਗ 4 ਦਿਨਾਂ ਤੱਕ ਰਹੇਗਾ। ਮਸਕਟ ਤੋਂ ਰਵਾਨਾ ਹੋਣ ਪਿੱਛੋਂ ਇਹ ਜਹਾਜ਼ ਆਬੂਧਾਬੀ ਪਹੁੰਚਿਆ। ਉਥੇ ਹੀ ਅਹਿਮਦਾਬਾਦ 'ਚ ਇਸ ਜਹਾਜ਼ ਦੇ ਉਤਰਣ 'ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਥੇ ਇਹ ਲੱਗਭਗ ਚਾਰ ਦਿਨ ਰੁਕੇਗਾ ਅਤੇ ਫਿਰ ਵਾਰਾਣਸੀ ਲਈ ਰਵਾਨਾ ਹੋਵੇਗਾ। ਜ਼ਿਕਰਯੋਗ ਹੈ ਕਿ ਲੋਕਾਂ ਨੂੰ ਇਸ ਜਹਾਜ਼ ਦੀ ਪਹਿਲੀ ਝਲਕ ਪਿਛਲੇ ਸਾਲ ਅਪ੍ਰੈਲ 'ਚ ਦੇਖਣ ਨੂੰ ਮਿਲੀ। ਇਸ ਜਹਾਜ਼ ਦੇ ਪਾਇਲਟ ਬਟ੍ਰੇਂਡ ਪਿਕਾਰਡ ਅਤੇ ਇਸ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਆਂਦ੍ਰੇ ਬੋਰਚਬੇਂਗ ਨੇ।
ਖਾਸੀਅਤ
1. ਇਸ ਦੀ ਸਭ ਤੋਂ ਵੱਡੀ ਖੂਬੀ ਤਾਂ ਇਹ ਹੈ ਕਿ ਇਹ ਰਾਤ ਸਮੇਂ ਵੀ ਉਡਾਨ ਭਰ ਸਕਦਾ ਹੈ।
2. ਇਸ ਦੀ ਬਾਡੀ ਕਾਰਬਨ ਫਾਈਬਰ ਨਾਲ ਬਣੀ ਹੈ।
3. ਇਸ 'ਚ ਲੱਗਭਗ 17,428 ਬੈਟਰੀਆਂ ਲੱਗੀਆਂ ਹੋਈਆਂ ਹਨ। ਜਿਸ ਨਾਲ ਇਸ ਜਹਾਜ਼ ਨੂੰ ਉਡਾਨ ਭਰਨ ਲਈ ਲੋੜੀਂਦੀ ਊਰਜਾ ਮਿਲ ਸਕੇ।
4. ਬਿਨਾਂ ਪੈਟਰੋਲ ਜਾਂ ਈਂਧਣ ਦੇ ਉੱਡਣ ਵਾਲਾ ਇਹ ਜਹਾਜ਼ ਬੋਇੰਗ 747 ਤੋਂ ਵੀ ਵੱਡਾ ਦੱਸਿਆ ਜਾ ਰਿਹਾ ਹੈ ਅਤੇ ਇਸ ਦਾ ਭਾਰ ਲੱਗਭਗ 2300 ਕਿਲੋਗ੍ਰਾਮ ਹੈ।
ਸਵਾਈਨ ਫਲੂ ਤੋਂ ਬਚਾਅ ਲਈ 9 ਹਜ਼ਾਰ ਲੋਕਾਂ ਨੇ ਲਈ ਹੋਮੇਓਪੈਥਿਕ ਦਵਾਈ
NEXT STORY