ਨਵੀਂ ਦਿੱਲੀ- ਲੈਪਟਾਪ ਬਣਾਉਣ ਵਾਲੀ ਮਸ਼ਹੂਰ ਕੰਪਨੀ ਵਾਇਓ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਜੋ ਸੋਨੀ ਦੇ ਨਾਲ ਮਿਲ ਕੇ ਕੰਮ ਕਰਦੀ ਹੈ। ਹੁਣ ਇਹ ਕੰਪਨੀ ਸਮਾਰਟਫੋਨ ਬਾਜ਼ਾਰ 'ਚ ਉਤਰ ਗਈ ਹੈ ਅਤੇ ਵਾਇਓ ਨੇ ਆਪਣਾ ਪਹਿਲਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਵਾਇਓ ਫੋਨ (va-10j) ਦਾ ਨਾਮ ਦਿੱਤਾ ਹੈ।
20 ਮਾਰਚ ਤੋਂ ਵਿਕਰੀ ਸ਼ੁਰੂ
ਵਾਇਓ ਫੋਨ ਇਕ ਮਿਡ ਰੇਂਜ ਸਮਾਰਟਫੋਨ ਦੇ ਤੌਰ 'ਤੇ ਆਇਆ ਹੈ। ਇਸ ਨੂੰ 20 ਮਾਰਚ ਤੋਂ ਵਿਕਰੀ ਲਈ ਜਾਰੀ ਕੀਤਾ ਜਾ ਰਿਹਾ ਹੈ। ਜਾਪਾਨ 'ਚ ਇਸ ਦੀ ਸ਼ੁਰੂਆਤੀ ਕੀਮਤ 51000 ਯੇਨ (ਲੱਗਭਗ 26350 ਰੁਪਏ) ਰੱਖੀ ਗਈ ਹੈ। ਹਾਲਾਂਕਿ ਜਾਪਾਨੀ ਟੈਲੀਕਾਮ ਕੰਪਨੀ ਬੀ-ਮੋਬਾਈਲ ਤਹਿਤ ਇਸ ਨੂੰ ਅਨਲਿਮਟਿਡ ਪਲਾਨ ਤਹਿਤ 4000 ਯੇਨ (ਲੱਗਭਗ 2070 ਰੁਪਏ) 'ਚ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਵਾਇਓ ਫੋਨ ਦੇ ਫੀਚਰਸ
1. 1.2 ਗੀਗਾਹਾਰਟਜ਼ ਦਾ ਕਵਾਡਕੋਰ ਪ੍ਰੋਸੈਸਰ ਸਨੈਪਡਰੈਗਨ 410 ਚਿਪਸੈਟ ਦੇ ਨਾਲ ਦਿੱਤਾ ਗਿਆ ਹੈ, ਜਿਸ ਦੇ ਨਾਲ 2ਜੀ.ਬੀ. ਦੀ ਰੈਮ ਦਾ ਸਾਥ ਮਿਲੇਗਾ।
2. ਫੋਨ 'ਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜੋ 720 ਪਿਕਸਲ ਦੇ ਰੈਜ਼ੇਲਿਊਸ਼ਨ ਨੂੰ ਸਟਾਰਟ ਕਰਦੀ ਹੈ।
3. 16 ਜੀ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਫੋਨ ਦੀ ਮੈਮੋਰੀ ਨੂੰ ਵਧਾਉਣ ਲਈ ਐਸ.ਡੀ. ਕਾਰਡ ਦਾ ਸਾਥ ਮਿਲੇਗਾ।
4. ਵਾਇਓ ਫੋਨ ਐਂਡਰਾਇਡ ਦੇ 5.0 ਲਾਲੀਪਾਪ ਵਰਜ਼ਨ 'ਤੇ ਚੱਲਦਾ ਹੈ।
ਸ਼ਾਨਦਾਰ ਕੈਮਰਾ ਸਮਾਰਟਫੋਨ ਹੈ
ਸੋਨੀ ਸਮਾਰਟਫੋਨਸ ਦੀ ਤਰ੍ਹਾਂ ਹੀ ਵਾਇਓ ਫੋਨ ਵੀ ਵਧੀਆ ਕੈਮਰਾ ਸਮਾਰਟਫੋਨ ਹੈ। ਇਸ 'ਚ ਰਿਅਰ 13 ਮੈਗਾਪਿਕਸਲ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 2500 ਐਮ.ਏ.ਐਚ. ਦੀ ਬੈਟਰੀ ਲੱਗੀ ਹੈ ਜੋ 13 ਘੰਟੇ ਦਾ ਟਾਕਟਾਈਮ ਅਤੇ 500 ਘੰਟੇ ਦਾ ਸਟੈਂਡਬਾਇ ਟਾਈਮ ਦਿੰਦੀ ਹੈ।
ਕੇਜਰੀਵਾਲ ਨੂੰ ਡਾਕਟਰਾਂ ਨੇ ਦਿੱਤੀ ਸਲਾਹ, ਇੰਝ ਰੱਖੋ ਸਿਹਤ ਦਾ ਖਿਆਲ
NEXT STORY