ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਬਲ ਦੇ ਮੁਖੀ ਨੇ ਕਿਹਾ ਹੈ ਕਿ ਸੀ. ਆਰ. ਪੀ. ਐੱਫ. ਨਕਸਲ ਪ੍ਰਭਾਵਿਤ ਇਲਾਕਿਆਂ 'ਚ ਕੋਈ 'ਰੈਂਬੋ' ਸ਼ੈਲੀ ਦੀ ਮੁਹਿੰਮ ਨਹੀਂ ਚਲਾਵੇਗੀ। ਹਾਲਾਂਕਿ ਇਨ੍ਹਾਂ ਇਲਾਕਿਆਂ 'ਚ ਮਾਪਦੰਡ ਸੰਚਾਲਨ ਪ੍ਰਕਿਰਿਆਵਾਂ 'ਚ ਵੱਡੇ ਪੱਧਰ 'ਤੇ ਤਬਦੀਲੀ ਕੀਤੀ ਜਾ ਰਹੀ ਹੈ। ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਪੁਲਸ ਬਲਾਂ ਦੇ ਇਲਾਵਾ 1 ਲੱਖ ਤੋਂ ਵਧ ਕੇਂਦਰੀ ਬਲ ਹੁਣ ਤਕਨੀਕੀ ਸਾਜੋ-ਸਾਮਾਨ ਨਾਲ ਵਧੀਆ ਖੁਫੀਆ ਅੰਕੜੇ ਅਤੇ ਵਧੀਆ ਜਾਣਕਾਰੀ ਹਾਸਲ ਕਰ ਸਕਣਗੇ। ਸੀ. ਆਰ. ਪੀ. ਐੱਫ. ਦੇ ਮਹਾਨਿਰਦੇਸ਼ਕ ਪ੍ਰਕਾਸ਼ ਮਿਸ਼ਰਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁਝ ਹੀ ਮਹੀਨੇ ਪਹਿਲਾਂ ਨਕਸਲ ਵਿਰੋਧੀ ਮੁਹਿੰਮਾਂ ਦੀ ਕਮਾਨ ਸੰਭਾਲਣ ਲਈ ਆਏ ਓਡਿਸ਼ਾ ਦੇ ਸਾਬਕਾ ਡੀ. ਜੀ. ਪੀ. ਨੇ ਕਿਹਾ ਕਿ ਭਾਰੀ ਗਿਣਤੀ 'ਚ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਦੀ ਬਜਾਏ ਮੁਹਿੰਮ ਹੁਣ ਜ਼ਿਆਦਾ ਕੇਂਦਰਿਤ ਅਤੇ ਖੁਫੀਆ ਸੂਚਨਾ ਦੇ ਆਧਾਰ 'ਤੇ ਹੋਣਗੀਆਂ।
ਵਿਆਹ ਦੀ ਨਹੀਂ, ਤਲਾਕ ਦੀ ਪਾਰਟੀ ਦੇ ਰਹੀ ਹਨ ਔਰਤਾਂ
NEXT STORY