ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਅਭਿਨੇਤਰੀ ਬਣੀ ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਏਕ ਪਹੇਲੀ ਲੀਲਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਨ੍ਹੀਂ ਦਿਨੀਂ ਸੰਨੀ ਲਿਓਨ ਤੋਂ ਕਾਫੀ ਅਭਿਨੇਤਾ ਡਰੇ ਹੋਏ ਹਨ ਅਤੇ ਇਨ੍ਹਾਂ ਦਾ ਡਰਨਾ ਵੀ ਲਾਜ਼ਮੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਜੈ ਭਾਨੁਸ਼ਾਲੀ, ਮੋਹਿਤ ਅਹਲਾਵਤ ਅਤੇ ਰਜਨੀਸ਼ ਦੁੱਗਲ ਵਰਗੇ ਸਿਤਾਰਿਆਂ ਦੀ ਜੋ ਸੰਨੀ ਨਾਲ ਉਸ ਦੀ ਫਿਲਮ 'ਚ ਹੀ ਨਜ਼ਰ ਆਉਣ ਵਾਲੇ ਹਨ। ਉਂਝ ਤਾਂ ਇਸ ਫਿਲਮ 'ਚ ਸਾਰੇ ਅਭਿਨੇਤਾ ਸੰਨੀ ਵਾਂਗ ਹੀ ਲੀਡ ਰੋਲ 'ਚ ਹਨ ਪਰ ਫਿਲਮ ਦੇ ਹਰ ਪੋਸਟਰ 'ਚ ਸੰਨੀ ਲਿਓਨ ਹੀ ਨਜ਼ਰ ਆ ਰਹੀ ਹੈ। ਅਜਿਹੇ 'ਚ ਇਨ੍ਹਾਂ ਸਿਤਾਰਿਆਂ ਨੂੰ ਇਹ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਸਾਈਡ ਲਾਈਨ ਕੀਤਾ ਗਿਆ ਹੈ। ਇਸ ਕਰਕੇ ਇਹ ਸਿਤਾਰੇ ਕਾਫੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਂਝ ਤਾਂ ਇਸ ਫਿਲਮ 'ਚ ਉਨ੍ਹਾਂ ਨੇ ਅਹਿਮ ਕਿਰਦਾਰ ਅਦਾ ਕੀਤੇ ਹਨ ਪਰ ਸੰਨੀ ਲਿਓਨ ਨੂੰ ਹੀ ਜ਼ਿਆਦਾ ਪਬਲੀਸਿਟੀ ਦਿੱਤੀ ਜਾ ਰਹੀ ਹੈ। ਅਜਿਹੇ ਇਹ ਅਭਿਨੇਤਰੀ ਇਨ੍ਹਾਂ 'ਤੇ ਭਾਰੀ ਪੈ ਰਹੀ ਹੈ। ਹੁਣ ਜਿਸ ਫਿਲਮ 'ਚ ਸੰਨੀ ਵਰਗੀ ਹੌਟ ਅਭਿਨੇਤਰੀ ਹੋਵੇਗੀ ਤਾਂ ਅਜਿਹੇ 'ਚ ਮੇਲ ਅਭਿਨੇਤਾਵਾਂ ਦਾ ਕੀ ਹਾਲ ਹੋਵੇਗਾ ਇਸ ਦੀ ਕਲਪਨਾ ਤਾਂ ਕੀਤੀ ਹੀ ਜਾ ਸਕਦੀ ਹੈ।
'ਓਏ ਯਾਰਾ ਐਂਵੀ-ਐਂਵੀ ਲੁੱਟ ਗਿਆ' ਦੀ ਸ਼ੂਟਿੰਗ ਤੋਂ ਬਾਅਦ ਜੱਸੀ ਗਿੱਲ ਨੇ ਕਿਹਾ... (ਦੇਖੋ ਤਸਵੀਰਾਂ)
NEXT STORY