ਜਲੰਧਰ- ਪੰਜਾਬੀ ਗਾਇਕੀ 'ਚ ਆਪਣੀ ਇਕ ਵੱਖਰੀ ਹੀ ਪਛਾਣ ਬਣਾ ਚੁੱਕੇ ਗਾਇਕ ਜੱਸੀ ਗਿੱਲ ਥੋੜ੍ਹਾ ਸਮਾਂ ਪਹਿਲਾਂ ਹੀ 'ਚ ਆਪਣੇ ਰਿਲੀਜ਼ ਹੋਏ ਗੀਤ 'ਲਾਦੇਨ' ਨਾਲ ਕਾਫੀ ਚਰਚਾ 'ਚ ਰਹੇ। ਇਹ ਗੱਲ ਲੱਗਭਗ ਸਾਰੇ ਹੀ ਜਾਣਦੇ ਹਨ ਕਿ ਜੱਸੀ ਗਿੱਲ ਬਾਲੀਵੁੱਡ 'ਚ ਆਪਣੇ ਡਾਂਸ ਤੇ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਅਭਿਨੇਤਰੀ ਗੌਹਰ ਖਾਨ ਨਾਲ ਪੰਜਾਬੀ ਫਿਲਮ 'ਚ ਕੰਮ ਕਰਨ ਜਾ ਰਹੇ ਹਨ।
ਉਨ੍ਹਾਂ ਨੇ ਆਪਣੇ ਪ੍ਰਸ਼ੰਸ਼ਕਾਂ ਨਾਲ ਇਸ ਫਿਲਮ ਨਾਲ ਸੰਬੰਧਤ ਆਪਣੀਆਂ ਕੁਝ ਭਾਵਨਾਵਾਂ ਨੂੰ ਸਾਂਝੇ ਕਰਦੇ ਹੋਏ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਉਨ੍ਹਾਂ ਨੇ ਫਿਲਮ 'ਓਏ ਯਾਰਾ ਐਂਵੀ-ਐਂਵੀ ਲੁੱਟ ਗਿਆਾ' ਦੀ ਸ਼ੁਟਿੰਗ ਖਤਮ ਕਰ ਲਈ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਇਹ ਵੀ ਲਿਖਿਆ ਹੈ ਕਿ ਗੌਹਰ ਖਾਨ ਅਤੇ ਇਸ ਫਿਲਮ ਦੇ ਨਿਰਦੇਸ਼ਕ ਰਾਜ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਅਤੇ ਸਮਾਂ ਕਿਵੇਂ ਨਿਕਲ ਗਿਆ ਪਤਾ ਹੀ ਨਹੀਂ ਚੱਲਿਆ। ਜੱਸੀ ਨੇ ਇਨ੍ਹਾਂ ਪਲਾਂ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਹੀ ਖਾਸ ਪਲ ਦੱਸਿਆ ਹੈ।
OMG! ਮੈਚ 'ਚ ਕੁਮੈਂਟਰੀ ਕਰ ਰਣਬੀਰ ਨੇ ਦਿੱਤੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਨੂੰ ਟੱਕਰ (ਦੇਖੋ ਤਸਵੀਰਾਂ)
NEXT STORY