ਮੁੰਬਈ- ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਫਿਲਮ 'ਜਜ਼ਬਾ' ਰਾਹੀਂ ਬਾਲੀਵੁੱਡ 'ਚ ਕਮਬੈਕ ਕਰ ਰਹੀ ਹੈ ਅਤੇ ਇਸ ਫਿਲਮ ਦੀ ਸ਼ੂਟਿੰਗ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਇਸ ਫਿਲਮ ਦੀ ਪਹਿਲੀ ਲੁੱਕ ਅਪ੍ਰੈਲ 'ਚ ਜਾਰੀ ਕੀਤੀ ਜਾਵੇਗੀ। ਇਸ ਫਿਲਮ ਦੀ ਫਰਸਟ ਲੁੱਕ ਦੀ ਜਾਣਕਾਰੀ ਸੰਜੇ ਗੁਪਤਾ ਨੇ ਟਵਿੱਟਰ 'ਤੇ ਦਿੱਤੀ ਹੈ। ਸੰਜੇ ਗੁਪਤਾ ਨੇ ਟਵੀਟ ਕੀਤਾ, ''ਸਾਨੂੰ ਜਜ਼ਬਾ ਦੀ ਫਰਸਟ ਲੁੱਕ ਕਦੋ ਦੇਖਣ ਨੂੰ ਮਿਲੇਗੀ? ਅਪ੍ਰੈਲ 'ਚ। ਫਿਲਮ 'ਜਜ਼ਬਾ' ਵਿੱਚ ਐਸ਼ਵਰਿਆ ਤੋਂ ਇਲਾਵਾ ਸ਼ਬਾਨਾ ਆਜ਼ਮੀ ਅਤੇ ਅਨੁਪਮ ਖੇਰ, ਮਮਤਾ ਕੁਲਕਰਨੀ, ਸ਼ਬਾਨਾ ਆਜ਼ਮੀ ਆਦਿ ਸਿਤਾਰੇ ਨਜ਼ਰ ਆਉਣ ਵਾਲੇ ਹਨ।
ਮੁੜ ਸੈਕਸ ਨੂੰ ਲੈ ਕੇ ਚਰਚਾ 'ਚ ਆਈ ਕਿਮ ਕਾਰਦਸ਼ੀਆਂ (ਦੇਖੋ ਤਸਵੀਰਾਂ)
NEXT STORY