ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਇਕ ਸਹੁਰੇ ਵਲੋਂ ਨੂੰਹ ਨਾਲ ਬਲਾਤਕਾਰ ਕਰਨ ਦਾ ਮਾਮਲਾ ਮਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਰਣਯ ਕਾਲੋਨੀ 'ਚ ਰਹਿਣ ਵਾਲੀ 25 ਸਾਲ ਔਰਤ ਦੀ ਸ਼ਿਕਾਇਤ 'ਤੇ ਗੁਨਾ ਜ਼ਿਲ੍ਹੇ ਦੀ ਕੋਤਵਾਲੀ ਪੁਲਸ ਥਾਣੇ 'ਚ ਉਸ ਦੇਸਹੁਰੇ ਵਿਜੇ ਕੁਸ਼ਵਾਹ (55) ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾਂ ਨੇ ਦੱਸਿਆ ਕਿ ਵਿਆਹ ਕਰਨ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਇੰਦੌਰ ਆਈ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਪਸੰਦ ਨਹੀਂ ਕਰਦਾ ਸੀ। ਪਤੀ ਉਸ ਨੂੰ ਚਾਹੁੰਣ ਲੱਗੇ ਇਸ ਕਾਰਨ ਵਿਸ਼ੇਸ਼ ਪੂਜਾ ਦੇ ਬਹਾਨੇ ਸਹੁਰੇ ਨੇ ਘਰ ਦੇ ਹੋਰ ਮੈਂਬਰਾਂ ਦੀ ਗੈਰਹਾਜ਼ਰੀ 'ਚ ਨੂੰਹ ਨਾਲ ਨਵੰਬਰ 2013 'ਚ ਕਈ ਵਾਰ ਕਥਿਤ ਰੂਪ ਨਾਲ ਬਲਾਤਕਾਰ ਕੀਤਾ। ਰਣਾਵਤ ਨੇ ਦੱਸਿਆ ਕਿ ਸਹੁਰੇ ਦੀਆਂ ਹਰਕਤਾਂ ਤੋਂ ਤੰਗ ਆ ਕੇ ਪੀੜਤਾਂ ਆਪਣੇ ਪੇਕੇ ਗੁਨਾ ਚੱਲੀ ਗਈ ਅਤੇ ਉਥੇ ਕੋਤਵਾਲੀ ਪੁਲਸ ਥਾਣੇ 'ਚ ਸਹੁਰੇ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ। ਉਨ੍ਹਾਂ ਨੇ ਕਿਹਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਾਕਿਸਤਾਨ ਦੀ ਕਹਾਣੀ ਪਾਕਿਸਤਾਨੀਆਂ ਦੀ ਜ਼ੁਬਾਨੀ ਸੁਣ ਕੰਬ ਜਾਵੇਗੀ ਰੂਹ
NEXT STORY