ਅੱਜ ਆਸਟ੍ਰੇਲਿਆ ਤੇ ਭਾਰਤ ਵਿਚਕਾਰ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਖੇਡਿਆ ਗਿਆ, ਜਿਸ 'ਚ ਭਾਰਤ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲਿਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 329 ਦੌੜਾਂ ਦਾ ਟੀਚਾ ਭਾਰਤ ਅੱਗੇ ਰੱਖਿਆ ਜਿਸ ਦੇ ਜਵਾਬ 'ਚ ਭਾਰਤ ਸਿਰਫ 233 ਦੌੜਾਂ ਹੀ ਬਣਾ ਪਾਇਆ।
ਭਾਰਤੀ ਬੱਲੇਬਾਜ਼ ਆਸਟ੍ਰੇਲਿਆ ਦੀ ਮਜ਼ਬੂਤ ਗੇਂਦਬਾਜ਼ੀ ਅੱਗੇ ਜ਼ਿਆਦਾ ਦੇਰ ਟਿਕ ਕੇ ਨਾ ਖੇਡ ਸਕੇ ਤੇ ਪਵੀਲਿਅਨ ਨੂੰ ਪਰਤ ਗਏ। ਅੱਜ ਭਾਰਤ ਦੀ ਇਸ ਹਾਰ ਤੋਂ ਬਾਅਦ ਮੌਕਾ-ਮੌਕਾ ਐਡ ਦਾ ਨਵਾਂ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ 'ਚ ਵਿਰੋਧੀਆਂ ਨੇ ਮੌਕੇ 'ਤੇ ਚੌਕੇ ਦਾ ਜਵਾਬ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਾਇਰਲ ਹੋਏ ਵੀਡੀਓਜ਼ 'ਚ ਇੰਡੀਆ ਟੀਮ ਦੇ ਦਰਸ਼ਕ ਹਾਵੀ ਰਹੇ ਸੀ ਪਰ ਆਸਟ੍ਰੇਲਿਆ ਤੋਂ ਮਿਲੀ ਕਰਾਰੀ ਹਾਰ ਦੇ ਬਾਅਦ ਮੌਕਾ-ਮੌਕਾ ਵੀਡੀਓ 'ਚ ਇੰਡੀਆ ਟੀਮ ਦਾ ਮਜ਼ਾਕ ਉਡਾਇਆ ਗਿਆ ਹੈ।
ਸ਼ਿਵਰਾਜ ਸਰਕਾਰ ਕਰ ਰਹੀ ਹੈ ਰਾਜਪਾਲ ਨੂੰ ਪ੍ਰੇਸ਼ਾਨ : ਦਿਗਵਿਜੇ
NEXT STORY