ਵਾਸ਼ਿੰਗਟਨ-ਸਾਲ 2015 ਦਾ ਪ੍ਰਸਿੱਧ ਟਾਇਲਰ ਪੁਰਸਕਾਰ ਇਕ ਭਾਰਤੀ ਅਤੇ ਇਕ ਅਮਰੀਕੀ ਵਿਗਿਆਨਕ ਨੂੰ ਸਾਂਝੇ ਤੌਰ 'ਤੇ ਦਿੱਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਨੂੰ ਵਾਤਾਵਰਣ ਦੇ ਖੇਤਰ 'ਚ ਅਮਰੀਕਾ, ਭਾਰਤ ਅਤੇ ਕੌਮਾਂਤਰੀ ਪੱਧਰ 'ਤੇ ਸੁਰੱਖਿਆ ਅਤੇ ਸਥਿਰਤਾ ਦੀਆਂ ਨੀਤੀਆਂ ਦੇ ਵਿਕਾਸ ਲਈ ਦਿੱਤਾ ਜਾਵੇਗਾ। ਗੋਆ ਯੂਨੀਵਰਸਿਟੀ ਦੇ ਮਾਧਵ ਗਡਗਿਲ ਅਤੇ ਓਰੇਗਨ ਸਟੇਟ ਯੂਨੀਵਰਸਿਟੀ ਦੇ ਜੇਨ ਲੂਬਚੇਂਕੋ ਨੂੰ ਵਾਤਾਵਰਣ ਦੇ ਖੇਤਰ 'ਚ ਉਪਲਬਧੀ ਲਈ 42ਵੇਂ ਟਾਇਲਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।
ਇਸ ਦੇ ਤਹਿਤ ਗਾਡਗਿਲ ਅਤੇ ਲੂਬਚੇਂਕੋ ਪੁਰਸਕਾਰ ਦੀ ਦੋ ਲੱਖ ਡਾਲਰ ਦੀ ਰਾਸ਼ੀ ਨੂੰ ਸਾਂਝਾ ਕਰਣਗੇ ਅਤੇ ਦੋਹਾਂ ਨੂੰ ਇਕ ਗੋਲਡ ਮੈਡਲ ਦਿੱਤਾ ਜਾਵੇਗਾ। ਦੋਹਾਂ ਵਿਗਿਆਨਕਾਂ ਨੂੰ ਆਪਣੇ ਕੰਮ 'ਤੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ 'ਚ 23 ਅਪ੍ਰੈਲ ਨੂੰ ਭਾਸ਼ਣ ਦੇਣਗੇ।
ਲਾਸ ਏਂਜਲਸ ਦੇ ਬਿਵਰਲੇ ਹਿਲਸ 'ਚ 24 ਅਪ੍ਰੈਲ ਨੂੰ ਇਕ ਨਿੱਜੀ ਸਮਾਰੋਹ 'ਚ ਦੋਹਾਂ ਨੂੰ ਸਨਮਾਨਤ ਕੀਤਾ ਜਾਵੇਗਾ, ਟਾਇਲਰ ਪੁਰਸਕਾਰ ਦੀ ਕਾਰਜਕਾਰਣੀ ਕਮੇਟੀ ਦੇ ਪ੍ਰਧਾਨ ਅਤੇ ਬੇਲਰ ਯੂਨੀਵਰਸਿਟੀ 'ਚ ਜੀਵ ਵਿਗਿਆਨ ਦੇ ਪ੍ਰੋਫੈਸਰ ਟੀ. ਲਿੰਡ ਨੇ ਕਿਹਾ ਕਿ ਲੂਬਚੇਂਕੋ ਅਤੇ ਗਾਡਗਿਲ ਨੇ ਸਾਡੇ ਵਾਤਾਵਰਣ ਦੀ ਰੱਖਿਆ ਲਈ ਨੀਤੀ ਨਿਰਮਾਣ 'ਚ ਬੇਹਦ ਬਿਹਤਰੀਨ ਕੰਮ ਕੀਤਾ ਹੈ ਅਤੇ ਆਪਣੇ ਦੇਸ਼ ਅਤੇ ਦੁਨੀਆ 'ਚ ਕੁਦਰਤੀ ਸੰਸਾਧਨਾਂ ਦੀ ਸੁਰੱਖਿਆ ਯਕੀਨੀ ਕੀਤੀ ਹੈ।
ਇੰਡੀਆ ਦੀ ਹਾਰ ਦੇ ਬਾਅਦ ICC ਦਾ ਵੱਡਾ ਫੈਸਲਾ
NEXT STORY