ਸਿਡਨੀ- ਵਿਸ਼ਵ ਕੱਪ ਦੇ ਬਰਾਂਡ ਅਮਬੇਸੇਡਰ ਸਚਿਨ ਤੇਂਦੁਲਕਰ ਸਣੇ ਦੁਨੀਆ ਦੇ ਕਈ ਦਿੱਗਜ਼ ਕ੍ਰਿਕਟਰਾਂ ਦੀ ਅਗਲੇ ਵਿਸ਼ਵ ਕੱਪ ਲਈ ਟੀਮਾਂ ਦੀ ਗਿਣਤੀ ਵਧਾਉਣ ਦੀ ਮੰਗ ਨੂੰ ਖਾਰਿਜ ਕਰਦੇ ਹੋਏ ਅੰਤਰਰਾਸ਼ਟਰੀ ਕ੍ਰਿਕੇਟ ਬੋਰਡ (ਆਈ.ਸੀ.ਸੀ.) ਨੇ ਇਕ ਵਾਰ ਫਿਰ ਦੋਹਰਾਇਆ ਹੈ ਕਿ 2019 ਦੇ ਟੂਰਨਾਮੈਂਟ 'ਚ 10 ਟੀਮਾਂ ਹੀ ਖੇਡਣਗੀਆਂ।
ਮੌਜੂਦਾ ਵਿਸ਼ਵ ਕੱਪ 'ਚ ਆਇਰਲੈਂਡ, ਅਫਗਾਵਿਸਤਾਨ, ਯੂ.ਏ.ਈ. ਅਤੇ ਸਕਾਟਲੈਂਡ ਐਸੋਸੀਏਟ ਟੀਮਾਂ ਦੇ ਤੌਰ 'ਤੇ ਟੂਰਨਾਮੈਂਟ ਦਾ ਹਿਸਾ ਬਣੀਆਂ ਸਨ ਅਤੇ ਉਨ੍ਹਾਂ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਇਨ੍ਹਾਂ ਟੀਮਾਂ ਦੇ ਹੱਥੋਂ ਕੁਝ ਵਡੀਆਂ ਟੀਮਾਂ ਦਾ ਉਲਟਫੇਰ ਦਾ ਸ਼ਿਕਾਰ ਬਣਨ ਦੇ ਬਾਵਜੂਦ ਆਈ.ਸੀ.ਸੀ. ਦਾ ਮੰਨਣਾ ਹੈ ਕਿ ਉਹ ਅਗਲੇ ਵਿਸ਼ਵ ਕੱਪ 'ਚ ਟੀਮਾਂ ਦੀ ਗਿਣਤੀ ਨੂੰ ਘੱਟ ਕਰਨ ਦੇ ਆਪਣੇ ਫੈਸਲੇ 'ਤੇ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣਾ ਫੈਸਲਾ ਲੈ ਲਿਆ ਹੈ ਅਤੇ ਅਗਲੇ ਵਿਸ਼ਵ ਕੱਪ 'ਚ ਅਸੀਂ 10 ਟੀਮਾਂ ਦੇ ਨਾਲ ਉਤਰ ਸਕਦੇ ਹਾਂ।
ਸ਼ੈਰੀ ਮਾਨ ਨੇ ਦੱਸਿਆ ਕਿਉਂ ਹਾਰਿਆ ਭਾਰਤ (ਵੀਡੀਓ)
NEXT STORY