ਕਰਾਚੀ- ਪਾਕਿਸਤਾਨ 'ਚ ਕਰਾਚੀ ਦੇ ਕੁਆਈਦਾਬਾਦ ਖੇਤਰ 'ਚ ਸ਼ੁੱਕਰਵਾਰ ਸਵੇਰੇ ਇਕ ਬੱਸ ਅੱਡੇ ਦੇ ਨੇੜੇ ਹੋਏ ਧਮਾਕੇ 'ਚ ਘੱਟ ਤੋਂ ਘੱਟ 15 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ 'ਚ ਜ਼ਿਆਦਾਤਰ ਪੁਲਸ ਕਰਮਚਾਰੀ ਸਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਧਮਾਕਾ ਸਮੱਗਰੀ ਨਾਲ ਲੱਦੀ ਇਕ ਮੋਟਰਸਾਈਕਲ 'ਚ ਉਸ ਸਮੇਂ ਕੀਤਾ ਗਿਆ ਜਦੋਂ ਸਿੰਧ ਪੁਲਸ ਦੀ ਵਿਸ਼ੇਸ਼ ਸੁਰੱਖਿਆ ਇਕਾਈ ਦੀ ਇਕ ਬੱਸ ਉਥੋਂ ਲੰਘ ਰਹੀ ਸੀ।
ਧਮਾਕੇ ਦੇ ਸਮੇਂ ਲਗਭਗ 50 ਪੁਲਸ ਕਰਮਚਾਰੀ ਸਵਾਰ ਸਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਜਿੱਨਾ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ। ਸੁਰੱਖਿਆ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਹੈ। ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੰਬ ਨਿਰੋਧਕ ਦਸਤੇ ਨੂੰ ਸਬੂਤ ਇਕੱਠੇ ਕਰਨ ਲਈ ਬੁਲਾਇਆ ਗਿਆ ਹੈ। ਧਮਾਕੇ ਤੋਂ ਬਾਅਦ ਖੇਤਰ ਦੇ ਲੋਕਾਂ ਦੇ ਵਿਚਕਾਰ ਦਹਿਸ਼ਤ ਫੈਲ ਗਈ ਹੈ। ਧਮਾਕੇ ਦੇ ਕਾਰਨ ਕਈ ਵਾਹਨ ਨੁਕਸਾਨੇ ਗਏ ਹਨ। ਸਿੰਧ ਦੀ ਰਾਜਧਾਨੀ 'ਚ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਪੁਲਸ ਅਤੇ ਰੇਂਜਰਸ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਅੱਤਵਾਦ ਦੇ ਖਿਲਾਫ ਲੜਦੇ ਸਮੇਂ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਈ ਸੁਰੱਖਿਆ ਕਰਮਚਾਰੀਆਂ ਨੂੰ ਜਾਨ ਵੀ ਗਵਾਉਣੀ ਪਈ ਹੈ।
ਸਾਊਦੀ ਅਰਬ ਨੂੰ ਹਮਲੇ ਦੀ ਕੀਮਤ ਚੁਕਾਉਣ ਦੀ ਚੇਤਾਵਨੀ
NEXT STORY