ਸਨਾ— ਯਮਨ ਦੀ ਰਾਜਧਾਨੀ ਸਨਾ 'ਤੇ ਸਾਊਦੀ ਅਰਬ ਵੱਲੋਂ ਕੀਤੇ ਗਏ ਹਵਾਈ ਹਮਲੇ 'ਚ 25 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋਏ ਹਨ। ਸਾਊਦੀ ਅਰਬ ਦੀ ਅਗਵਾਈ 'ਚ 10 ਦੇਸ਼ਾਂ ਨੇ ਆਪਰੇਸ਼ਨ 'ਡਿਸੀਸਿਵ ਸਟਾਰਮ' ਦੇ ਤਹਿਤ 235 ਜੈੱਟ ਫਾਇਟਰਾਂ ਰਾਹੀਂ ਸਦਾ, ਸਨਾ ਅਤੇ ਲਾਜ ਵਰਗੇ ਸ਼ਹਿਰਾਂ 'ਤੇ ਬੰਬ ਵਰ੍ਹਾਏ। ਰਾਸ਼ਟਰਪਤੀ ਦੇ ਨਿਵਾਸ ਨੂੰ ਵੀ ਹਵਾਈ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਹਵਾਈ ਹਮਲਿਆਂ ਦੀ ਵਜ੍ਹਾ ਨਾਲ ਯਮਨ ਦੇ ਕਰੀਬ ਚਾਰ ਹਜ਼ਾਰ ਭਾਰਤੀ ਫਸੇ ਹੋਏ ਹਨ। ਉਥੇ ਹੀ ਹਵਾਈ ਹਮਲਿਆਂ ਦਾ ਸਿੱਧਾ ਅਰਬ ਕੱਚੇ ਤੱਲ ਦੀ ਕੀਮਤ 'ਤੇਪਾਣ ਦਾ ਅਨੁਮਾਨ ਹੈ।
ਕਈ ਫੌਜੀ ਟਿਕਾਣੇ ਤਬਾਹ
ਰੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ, ਹਵਾਈ ਹਮਲੇ 'ਚ ਕਈ ਅਹਿਮ ਫੌਜੀ ਟਿਕਾਣੇ ਬਰਬਾਦ ਹੋਏ ਹਨ। ਇਨ੍ਹਾਂ 'ਚ ਹਾਊਤੀ ਵਿਦਰੋਹੀਆਂ ਦੇ ਕੰਟਰੋਲ ਵਾਲੇ ਲੜਾਕੂ ਜਹਾਜ਼, ਏਅਰ ਫੋਰਸ ਜੁਆਇੰਟ ਆਪਰੇਸ਼ਨ ਕਮਾਂਡ, ਫਰਸਟ ਆਰਮਡ ਡਵਿਜ਼ਨਸ ਹੈੱਡਕੁਆਟਰਸ, ਸਨਾ ਇੰਟਰਨੈਸ਼ਨਲ ਏਅਰਪੋਰਟ ਸਮੇਤ ਕਈ ਹੈੱਡਕੁਆਟਰ ਅਤੇ ਕੈਂਪ ਸ਼ਾਮਿਲ ਹਨ। ਸ਼ੀਆ ਹਾਊਤੀ ਵਿਦਰੋਹੀਆਂ ਦੀ ਮਦਦ ਈਰਾਨ ਕਰ ਰਿਹਾ ਹੈ।
ਪਾਕਿਸਤਾਨ ਆਪਣੀ ਫੌਜ ਭੇਜਣ ਲਈ ਤਿਆਰ
ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, ਯਮਨ 'ਤੇ ਹਵਾਈ ਹਮਲੇ 'ਚ ਸਾਊਦੀ ਅਰਬ ਦੇ 150 ਜਹਾਜ਼, ਅਮੀਰਾਤਦੇ 30, ਕੁਵੈਤ ਅਤੇ ਬਹਰੀਨ ਤੋਂ 15-15, ਕਤਰ ਤੋਂ 10, ਜਾਰਡਨ ਅਤੇ ਮੋਰੱਕੋਤੋਂ 6-6 ਅਤੇ ਸੂਡਾਨ ਤੋਂ 3 ਜਹਾਜ਼ ਸ਼ਾਮਿਲ ਹੋਏ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮਿਸਰ, ਪਾਕਿਸਤਾਨ ਅਤੇ ਜਾਰਡਨ ਯਮਨ 'ਚ ਜ਼ਮੀਨੀ ਲੜਾਈ ਲਈ ਆਪਣੀ ਫੌਜ ਵੀ ਭੇਜਣ ਲਈ ਤਿਆਰ ਹੈ। ਮੰਤਰਾਲੇ ਨੇ ਇਹ ਦਾਅਵਾ ਵੀ ਕੀਤਾ ਕਿ ਅਮਰੀਕਾ ਇੰਟੈਲੀਜੈਂਸ ਅਤੇ ਲਾਜਿਸਟਿਕਲ ਮਦਦ ਕਰ ਰਿਹਾ ਹੈ।
ਪਾਕਿ ਧਮਾਕੇ 'ਚ ਪੁਲਸ ਕਰਮਚਾਰੀਆਂ ਸਮੇਤ 15 ਲੋਕ ਜ਼ਖਮੀ
NEXT STORY