ਮਾਲੇ- ਮਾਲਦੀਵ ਦੀ ਇਕ ਅਦਾਲਤ ਨੇ ਹਥਿਆਰ ਅਯਾਤ ਕਰਨ ਅਤੇ ਰੱਖਣ ਦੇ ਜ਼ੁਰਮ 'ਚ ਸਾਬਕਾ ਰੱਖਿਆ ਮੰਤਰੀ ਨੂੰ 11 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ।
ਰਾਜਧਾਨੀ ਮਾਲੇ ਦੀ ਇਕ ਫੌਜਦਾਰੀ ਅਦਾਲਤ ਨੇ ਵੀਰਵਾਰ ਰਾਤ ਨੂੰ ਮੁਹੰਮਦ ਨਾਜ਼ਿਮ ਨੂੰ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਨੂੰ 13 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ। ਇਹ ਸਜ਼ਾ ਉਸ ਨੂੰ ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਸੱਤਾ 'ਚ ਰਹਿਣ ਦੌਰਾਨ ਇਕ ਸੀਨੀਅਰ ਜੱਜ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਦੇਣ ਦੇ ਮਾਮਲੇ 'ਚ ਸੁਣਾਈ ਗਈ ਸੀ।
ਪੁਲਸ ਵਲੋਂ ਨਾਜ਼ਿਮ ਦੇ ਘਰ 'ਤੇ ਛਾਪੇਮਾਰੀ 'ਚ ਇਕ ਪਿਸਤੌਲ ਅਤੇ ਕੁਝ ਗੋਲੀਆਂ ਬਰਾਮਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਯਾਮੀਨ ਅਬਦੁੱਲ ਗਯੂਮ ਦੀ ਕੈਬਨਿਟ ਤੋਂ ਜਨਵਰੀ ਨੂੰ ਹਟਾ ਦਿੱਤਾ ਗਿਆ ਸੀ। ਨਾਜ਼ਿਮ ਦੇ ਪਰਿਵਾਰ ਅਤੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਦੋਸ਼ ਰਾਜਨੀਤਿਕ ਤੋਂ ਪ੍ਰੇਰਿਤ ਹੈ ਕਿਉਂਕਿ ਉਹ ਪਾਰਟੀ 'ਚ ਮਸ਼ਹੂਰ ਹੋ ਰਹੇ ਹਨ।
ਯਮਨ : ਹਵਾਈ ਹਮਲੇ 'ਚ ਰਾਸ਼ਟਰਪਤੀ ਦੇ ਘਰ 'ਤੇ ਵੀ ਵਰ੍ਹੇ ਬੰਬ, 25 ਮਰੇ
NEXT STORY