ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦਿੱਲੀ ਸਥਿਤ ਆਪਣੇ ਦੂਤਘਰ 'ਚ ਕੰਮ ਕਰ ਚੁੱਕੇ ਭਾਰਤੀ-ਅਮਰੀਕੀ ਅਧਿਕਾਰੀ ਨੂੰ ਸ਼੍ਰੀਲੰਕਾ ਅਤੇ ਮਾਲਦੀਵ 'ਚ ਅਮਰੀਕਾ ਦੇ ਅਗਲੇ ਰਾਜਦੂਤ ਦੇ ਤੌਰ 'ਤੇ ਚੁਣਿਆ ਹੈ।
ਓਬਾਮਾ ਨੇ ਵਿਦੇਸ਼ ਸੇਵਾ ਦੇ ਅਧਿਕਾਰੀ ਅਤੁਲ ਕੇਸ਼ਪ ਨੂੰ ਸ਼੍ਰੀਲੰਕਾ ਅਤੇ ਮਾਲਦੀਵ ਲਈ ਅਗਲੇ ਅਮਰੀਕੀ ਰਾਜਦੂਤ ਅਤੇ ਏਲੈਨਾ ਤੇਪਲਿਤਜ ਨੂੰ ਨੇਪਾਲ ਦੀ ਅਗਲੀ ਰਾਜਦੂਤ ਦੇ ਤੌਰ 'ਤੇ ਨਾਮਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੇ ਨਾਂਵਾਂ ਦਾ ਐਲਾਨ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਮੈਂ ਕਾਫੀ ਮਾਨ ਮਹਿਸੂਸ ਕਰ ਰਿਹਾ ਹਾਂ ਕਿ ਇਨ੍ਹਾਂ ਹੋਣਹਾਰ ਵਿਅਕਤੀਆਂ ਨੇ ਸਾਡੇ ਦੇਸ਼ ਦੀ ਸੇਵਾ ਕਰਨ ਦਾ ਫੈਸਲਾ ਲਿਆ। ਇਹ ਲੋਕ ਆਪਣੇ ਸਾਲਾਂ ਦੇ ਤਜ਼ਰਬੇ ਨੂੰ ਇਸ ਪ੍ਰਸ਼ਾਸਨ 'ਚ ਲਗਾਉਂਦੇ ਹਨ ਅਤੇ ਮੈਂ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਆਸ਼ਾਵਾਦੀ ਹਾਂ। ਕੇਸ਼ਪ ਫਿਲਹਾਲ ਅਮਰੀਕੀ ਵਿਦੇਸ਼ ਮੰਤਰਾਲੇ 'ਚ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੇ 'ਚ ਉਪ ਸਹਾਇਕ ਵਿਦੇਸ਼ ਮੰਤਰੀ ਦੇ ਤੌਰ 'ਤੇ ਆਪਣੀ ਸੇਵਾ ਦੇ ਰਹੇ ਹਨ।
ਆਪਣੀ ਵਰਤਮਾਣ ਭੂਮਿਕਾ 'ਚ ਕੇਸ਼ਪ ਨੇ ਭਾਰਤ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਮਾਲਦੀਵ ਅਤੇ ਭੂਟਾਨ ਲਈ ਅਮਰੀਕੀ ਨਿਤੀ ਦੇ ਸਨਮਾਨ ਲਈ ਵਿਦੇਸ਼ ਮੰਤਰਾਲੇ 'ਚ ਸਹਾਇਕ ਮੰਤਰੀ ਨਿਸ਼ਾ ਦੇਸਾਈ ਬਿਸਵਾਲ ਨਾਲ ਮਿਲ ਕੇ ਕੰਮ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ 2012 ਤੋਂ 13 'ਚ ਵਿਦੇਸ਼ ਮੰਤਰਾਲੇ ਦੇ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਬਿਊਰਿਆਂ 'ਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਲਈ ਸੀਨੀਅਰ ਅਮਰੀਕੀ ਅਧਿਕਾਰੀ ਦੇ ਤੌਰ 'ਤੇ ਕੰਮ ਕੀਤਾ।
2010 ਤੋਂ 2012 'ਚ ਉਹ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ 'ਚ ਭਾਰਤ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਭੂਟਾਨ ਅਤੇ ਮਾਲਦੀਵ ਲਈ ਨਿਰਦੇਸ਼ਕ ਅਹੁਦੇ 'ਤੇ ਰਹੇ। 2008 ਤੋਂ 2010 ਤੱਕ ਉਹ ਬਿਊਰੋ ਆਫ ਇੰਟਰਨੈਸ਼ਨ ਆਰਗਨਾਈਜੇਸ਼ਨ ਅਫੇਅਰਸ 'ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੇ ਨਿਰਦੇਸ਼ਕ ਅਹੁਦੇ 'ਤੇ ਰਹੇ ਅਤੇ 2005 ਤੋਂ 2008 ਤੱਕ ਨਵੀਂ ਦਿੱਲੀ 'ਚ ਅਮਰੀਕੀ ਦੂਤਘਰ 'ਚ ਡਿੱਪਟੀ ਪਾਲੀਟੀਕਲ ਕਾਊਂਸਲਰ ਰਹੇ।
ਮਾਲਦੀਵ ਦੇ ਸਾਬਕਾ ਰੱਖਿਆ ਮੰਤਰੀ ਨੂੰ 11 ਸਾਲ ਦੀ ਸਜ਼ਾ
NEXT STORY