ਬਰਲੀਨ— ਜਰਮਨਵਿੰਗ ਜਹਾਜ਼ ਹਾਦਸੇ ਦਾ ਦੋਸ਼ੀ ਠਹਿਰਾਇਆ ਜਾ ਰਿਹਾ ਜਹਾਜ਼ ਦਾ ਸਾਥੀ ਪਾਇਲਟ ਡਿਪਰੈਸ਼ਨ ਦਾ ਸ਼ਿਕਾਰ ਸੀ ਅਤੇ ਉਸ ਨੇ 6 ਸਾਲ ਪਹਿਲਾਂ ਆਪਣੀ ਟ੍ਰੇਨਿੰਗ ਛੱਡ ਕੇ ਇਸ ਦਾ ਇਲਾਜ ਵੀ ਕਰਵਾਇਆ ਸੀ। ਆਸਟ੍ਰੇਲੀਆ ਦੇ ਅਖਬਾਰ ਸਿਡਨੀ ਮਾਰਨਿੰਗ ਹੇਰਾਲਡ ਅਤੇ ਕਈ ਹੋਰ ਵਿਦੇਸ਼ੀ ਅਖਬਾਰਾਂ ਨੇ ਆਪਣੀ ਰਿਪੋਰਟ 'ਚ ਇਹ ਦਾਅਵਾ ਕੀਤਾ ਹੈ। ਸਿਡਨੀ ਮਾਰਨਿੰਗ ਹੇਰਾਲਡ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕਰੀਬ 6 ਸਾਲ ਪਹਿਲਾਂ ਆਂਦ੍ਰੇ ਲੁਬਿਜ ਪ੍ਰੇਸ਼ਾਨ ਰਹਿਣ ਲੱਗਾ ਸੀ ਅਤੇ ਉਸ ਦੌਰਾਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਹਾਲਾਂਕਿ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਫਿਟ ਹੋ ਗਿਆ ਸੀ। ਲੁਬਿਜ ਪੱਛਮੀ ਜਰਮਨੀ ਦੇ ਮੋਂਟਾਬਾਊਰ ਕਸਬੇ ਦਾ ਰਹਿਣ ਵਾਲਾ ਸੀ ਅਤੇ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਬਹੁਤ ਨਰਮ ਤੇ ਸ਼ਾਂਤ ਕਿਸਮ ਦਾ ਇਨਸਾਨ ਸੀ। ਪਰ ਕੁਝ ਲੋਕਾਂ ਮੁਤਾਬਕ, 6 ਸਾਲ ਪਹਿਲਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਸੀ ਅਤੇ ਉਦੋਂ ਉਸ ਨੇ ਏਅਰਬੱਸ ਪਾਇਲਟ ਦੀ ਆਪਣੀ ਟ੍ਰੇਨਿੰਗ ਛੱਡ ਕੇ ਇਲਾਜ ਕਰਵਾਇਆ ਸੀ। ਹਾਲਾਂਕਿ ਜਰਮਨਵਿੰਗ ਦੀ ਮੂਲ ਕੰਪਨੀ ਲੁਫਥਾਂਸਾ ਨੇ ਕਿਹਾ ਕਿ ਲੁਬਿਜ ਡਿਪਰੈਸ਼ਨ 'ਚੋਂ ਉਭਰ ਚੁੱਕਾ ਸੀ ਅਤੇ ਇਸ ਦੀ ਜਾਂਚ ਤੋਂ ਬਾਅਦ ਉਸ ਨੂੰ 100 ਫੀਸਦੀ ਫਿਟ ਪਾਇਆ ਗਿਆ ਸੀ। ਜਰਮਨਵਿੰਗ ਹਾਦਸੇ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਸ ਦੇ ਕੋ-ਪਾਇਲਟ ਨੇ ਹੀ ਡਿਪਰੈਸ਼ਨ ਦੀ ਵਜ੍ਹਾ ਨਾਲ ਜਹਾਜ਼ ਨੂੰ ਆਲਪਸ ਦੀਆਂ ਪਹਾੜੀਆਂ ਨਾਲ ਟਕਰਾ ਦਿੱਤਾ ਅਤੇ ਉਸ ਦੌਰਾਨ ਜਹਾਜ਼ ਦੇ ਮੁੱਖ ਪਾਇਲਟ ਨੂੰ ਕਾਰਪਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਹਾਜ਼ ਦੇ ਵਾਈਸ ਰਿਕਾਰਡਰ ਤੋਂ ਵੀ ਇਸ ਗੱਲ ਦੀ ਪੁੱਸ਼ਟੀ ਹੁੰਦੀ ਹੈ। ਜਰਮਨਵਿੰਗ ਦਾ ਇਹ ਜਹਾਜ਼ ਮੰਗਲਵਾਰ ਨੂੰ ਫਰਾਂਸ 'ਚ ਆਲਪਸ ਦੀਆਂ ਪਹਾੜੀਆਂ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਇਸ ਵਿਚ ਕਰੀਬ 150 ਲੋਕਾਂ ਦੀ ਮੌਤ ਹੋ ਗਈ ਸੀ।
ਭਾਰਤੀ-ਅਮਰੀਕੀ ਅਧਿਕਾਰੀ ਸ਼੍ਰੀਲੰਕਾ, ਮਾਲਦੀਵ ਦੇ ਰਾਜਦੂਤ ਲਈ ਨਾਮਿਤ
NEXT STORY