ਬ੍ਰਾਜ਼ੀਲੀਆ— ਬ੍ਰਾਜ਼ੀਲ ਦੇ ਪਾਰਾ ਸਟੇਟ ਵਿਚ ਇਕ ਅਜਿਹਾ ਹਾਦਸਾ ਵਾਪਰਿਆ, ਜਿਸ ਨੂੰ ਦੇਖ ਕੇ ਲੂਹ ਕੰਢੇ ਖੜ੍ਹੇ ਹੋ ਗਏ। ਇਸ ਹਾਦਸੇ ਦੀ ਖਾਸ ਗੱਲ ਇਹ ਰਹੀ ਕਿ ਇਸ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਬ੍ਰਾਜ਼ੀਲ ਦੇ ਉੱਤਰੀ ਸੂਬੇ ਪਾਰਾ ਵਿਚ ਹੋਈ ਇਸ ਘਟਨਾ ਦੀ ਵੀਡੀਓ ਵੀ ਇੰਟਰਨੈੱਟ 'ਤੇ ਅਪਲੋਡ ਕੀਤੀ ਗਈ ਹੈ। ਇਕ ਮਿੰਨੀ ਬੱਸ ਨਦੀ ਦੇ ਉੱਪਰ ਬਣੇ ਪੁੱਲ 'ਤੋਂ ਲੰਘ ਰਹੀ ਸੀ ਕਿ ਡਰਾਈਵਰ ਨੂੰ ਲੱਗਾ ਕਿ ਕੁਝ ਅਨਹੋਣੀ ਹੋਣ ਵਾਲੀ ਹੈ। ਉਸ ਨੇ ਤੁਰੰਤ ਸਾਰੇ ਮੁਸਾਫਰਾਂ ਨੂੰ ਬਾਹਰ ਕੱਢ ਲਿਆ। ਇਸ ਤੋਂ ਅਗਲੇ ਹੀ ਪਲ ਪੁੱਲ ਦੀ ਮਿੱਟੀ ਧੱਸ ਗਈ ਅਤੇ ਉੱਥੇ ਇਕ ਵੱਡਾ ਗੱਡਾ ਉੱਭਰ ਗਿਆ, ਜਿਸ ਵਿਚ ਬੱਸ ਵੀ ਧੱਸ ਗਈ ਅਤੇ ਹੜ੍ਹ ਦੇ ਪਾਣੀ ਦੇ ਵਹਾਅ ਵਿਚ ਬੱਸ ਰੁੜ੍ਹ ਗਈ। ਇਸ ਘਟਨਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਕੇ ਬੱਸ ਤੋਂ ਉੱਤਰੇ ਮੁਸਾਫਰ ਵਾਰ-ਵਾਰ ਰੱਬ ਦਾ ਸ਼ੁਕਰਾਨਾ ਕਰ ਰਹੇ ਸਨ ਤੇ ਵਾਰ-ਵਾਰ ਡਰਾਈਵਰ ਦਾ ਧੰਨਵਾਦ ਵੀ ਕਰ ਰਹੇ ਸਨ।
ਇਸ ਤੋਂ ਇਕ ਹਫਤਾ ਪਹਿਲਾਂ ਹੀ ਦੱਖਣੀ ਬ੍ਰਾਜ਼ੀਲ ਵਿਚ ਇਕ ਬੱਸ ਖੱਡ ਵਿਚ ਡਿੱਗ ਗਈ ਸੀ, ਜਿਸ ਵਿਚ 50 ਤੋਂ ਜ਼ਿਆਦਾ ਮੁਸਾਫਰਾਂ ਦੀ ਮੌਤ ਹੋ ਗਈ ਸੀ।
ਪ੍ਰੇਮਿਕਾ ਵਰਗਾ ਸੁੱਖ ਦਿੰਦੀ ਹੈ ਇਹ ਵੇਸ਼ਵਾ (ਦੇਖੋ ਤਸਵੀਰਾਂ)
NEXT STORY