ਦੁਨੀਆਂ 'ਚ ਕਈ ਦੇਸ਼ਾਂ 'ਚ ਵੇਸ਼ਵਾ ਦਾ ਧੰਦਾ ਗੈਰ-ਕਾਨੂੰਨੀ ਹੋਣ ਦੇ ਬਾਵਜੂਦ ਖੁੱਲ੍ਹੇਆਮ ਚੱਲ ਰਿਹਾ ਹੈ। ਆਇਰਲੈਂਡ 'ਚ ਵੇਸ਼ਵਾਜਗਰੀ ਨੂੰ ਗੈਰ-ਕਾਨੂੰਨੀ ਐਲਾਨ ਕਰਨ ਵਾਲੇ ਕਾਨੂੰਨ ਦੇ ਵਿਰੋਧ 'ਚ ਹੁਣ ਇਕ ਵੇਸ਼ਵਾ ਨੇ ਆਵਾਜ਼ ਉਠਾਈ ਹੈ।
ਸਕਾਟਲੈਂਡ ਦੀ ਰਹਿਣ ਵਾਲੀ 37 ਸਾਲਾ ਲਾਰਾ ਲੀ ਨੇ ਕਿਹਾ ਹੈ ਕਿ ਵੇਸ਼ਵਾਜਗਰੀ ਨੂੰ ਗੈਰ-ਕਾਨੂੰਨੀ ਐਲਾਨ ਕਰਕੇ ਸਰਕਾਰ ਔਰਤਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪੈ ਜਾਵੇਗੀ। ਲਾਰਾ ਨੇ ਆਪਣੀ ਲੜਾਈ ਨਾਲ ਪਹਿਲਾਂ ਕਾਨੂੰਨ ਦੇ ਜਾਣਕਾਰਾਂ ਦੀ ਟੀਮ ਵੀ ਇਕਜੁੱਟ ਕੀਤੀ ਅਤੇ ਹੁਣ ਯੂਰਪੀਅਨ ਕੋਰਟ 'ਚ ਕੇਸ ਦਾਇਰ ਕਰੇਗੀ। ਦੱਸਿਆ ਜਾਂਦਾ ਹੈ ਕਿ ਲਾਰਾ ਬੀਤੇ 18 ਸਾਲ ਤੋਂ ਵੇਸ਼ਵਾਜਗਰੀ ਦੇ ਧੰਦੇ 'ਚ ਹੈ। ਉਹ ਸਕਾਟਲੈਂਡ ਤੋਂ ਆਇਰਲੈਂਡ ਆਉਂਦੀ-ਜਾਂਦੀ ਹੈ ਅਤੇ ਮਾਂ ਹੋਣ ਦੇ ਨਾਲ ਆਪਣੀ ਪੜ੍ਹਾਈ ਅਤੇ ਦੂਜੇ ਕੰਮ ਨੂੰ ਵੀ ਬਰਾਬਰ ਸਮੇਂ ਦਿੰਦੇ ਹੋਏ ਸੈਕਸ ਵਰਕਰ ਦੇ ਤੌਰ 'ਤੇ ਕੰਮ ਕਰ ਰਹੀ ਹੈ। ਖਬਰਾਂ ਮੁਤਾਬਕ ਲਾਰਾ ਨੇ ਕਿਹਾ ਹੈ ਕਿ ਮੇਰਾ ਕੰਮ ਬਿਲਕੁੱਲ ਵੱਖਰਾ ਹੈ ਮੈਂ ਆਪਣੇ ਗਾਹਕਾਂ ਨੂੰ ਪ੍ਰੇਮਿਕਾ ਵਰਗਾ ਸੁੱਖ ਦਿੰਦੀ ਹਾਂ ਅਤੇ ਅਪਾਹਜ਼ ਲੋਕਾਂ ਦੀ ਵੀ ਮਦਦ ਕਰਦੀ ਹਾਂ। ਮੇਰੇ ਗਾਹਰ ਤਿੰਨ ਕੈਟਾਗਰੀ ਦੇ ਹੁੰਦੇ ਹਨ। ਉਸ ਨੇ ਅੱਗੇ ਦੱਸਿਆ ਕਿ ਪਹਿਲੀ ਕੈਟਾਗਰੀ 'ਚ ਆਉਣ ਵਾਲੇ ਗਾਹਕ ਨੌਜਵਾਨ ਲੜਕੇ ਹੁੰਦੇ ਹਨ ਜੋ ਜ਼ਿਆਦਾ ਪੋਰਨ ਫਿਲਮਾਂ ਦੇਖਦੇ ਹਨ ਅਤੇ ਹਰ ਸਮੇਂ ਸੈਕਸ ਦੇ ਹੀ ਸੁਪਨੇ ਦੇਖਦੇ ਹਨ। ਉਨ੍ਹਾਂ ਦੇ ਨਾਲ ਰਹਿਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਪਰ ਉਹ ਕਾਫੀ ਚੰਗੇ ਹੁੰਦੇ ਹਨ। ਉਸ ਨੇ ਇਹ ਵੀ ਕਿਹਾ ਹੈ ਕਿ 20 ਸਾਲ ਦੀ ਉਮਰ 'ਚ ਜਿਨ੍ਹਾਂ ਲੋਕਾਂ ਦੀ ਵਿਆਹ ਹੋ ਜਾਂਦਾ ਹੈ ਉਹ 50 ਸਾਲ ਦੀ ਉਮਰ ਤੱਕ ਆਉਂਦੇ ਸੈਕਸ ਤੋਂ ਦੂਰ ਹੋਣ ਲੱਗਦੇ ਹਨ ਇਸ ਦਾ ਕਾਰਨ ਉਨ੍ਹਾਂ ਦੀਆਂ ਪਤਨੀਆਂ ਹੁੰਦੀਆਂ ਹਨ ਅਤੇ ਫਿਰ ਉਹ ਵੇਸ਼ਵਾ ਦੇ ਵੱਲ ਕਦਮ ਰੱਖਦੇ ਹਨ।
ਗਾਹਕਾਂ ਦੀ ਤੀਜੀ ਕੈਟਾਗਰੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀਆਂ ਪਤਨੀਆਂ ਮਰ ਜਾਂਦੀਆਂ ਹਨ ਜਾਂ ਫਿਰ ਉਹ ਬਿਲਕੁੱਲ ਇਕੱਲੇ ਹੁੰਦੇ ਹਨ। ਅਜਿਹੇ ਲੋਕਾਂ ਨੂੰ ਸਿਰਫ ਕਿਸੇ ਦਾ ਸਾਥ ਚਾਹੀਦਾ ਹੈ ਹੋਰ ਕੁਝ ਨਹੀਂ।
ਲਾਰਾ ਨੇ ਦੱਸਿਆ ਕਿ 1 ਜੂਨ ਤੋਂ ਦੇਸ਼ 'ਚ ਅਜਿਹਾ ਕਾਨੂੰਨ ਲਾਗੂ ਹੋਣ ਵਾਲਾ ਹੈ ਜਿਸ ਤੋਂ ਬਾਅਦ ਜੇਕਰ ਕੋਈ ਪੈਸੇ ਦੇ ਕੇ ਉਸ ਦੇ ਨਾਲ ਸਰੀਰਿਕ ਸੰਬੰਧ ਬਣਾਉਂਦਾ ਹੈ ਤਾਂ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਯਾਨੀ ਪੈਸੇ ਦੇ ਕੇ ਸੈਕਸ ਕਰਨਾ ਬਿਲਕੁੱਲ ਗੈਰ ਕਾਨੂੰਨੀ ਹੋਣ ਜਾ ਰਿਹਾ ਹੈ। ਇਹ ਅਜਿਹਾ ਪਹਿਲਾਂ ਕਾਨੂੰਨ ਹੈ ਜੋ ਯੂਕੇ 'ਚ ਸਭ ਤੋਂ ਪਹਿਲਾਂ ਉੱਤਰੀ ਆਇਰਲੈਂਡ 'ਚ ਵੇਸ਼ਵਾਜਗਰੀ ਨੂੰ ਗੈਰ ਕਾਨੂੰਨੀ ਕਰਨ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਦੇਸ਼ ਦੀ 98 ਫੀਸਦੀ ਸੈਕਸ ਵਰਕਰ ਇਸ ਕਾਨੂੰਨ ਦੇ ਖਿਲਾਫ ਹਨ।
ਫਰਾਂਸ ਕ੍ਰੈਸ਼ ਹਾਦਸਾ: ਪਾਇਲਟ ਬਾਰੇ ਹੋਏ ਸਨਸਨੀਖੇਜ ਖੁਲਾਸੇ (ਦੇਖੋ ਤਸਵੀਰਾਂ)
NEXT STORY