ਲੰਡਨ- ਅਸੀਂ ਜ਼ਿਆਦਾਤਰ ਘਰ ਦਾ ਖਾਣਾ ਛੱਡ ਕੇ ਰੈਸਟੋਰੈਂਟ ਦਾ ਖਾਣਾ ਖਾਣ ਦੇ ਜ਼ਿਆਦਾ ਚਾਹਵਾਨ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਬਰਤਾਨੀਆਂ 'ਚ ਕੜ੍ਹੀ ਖਾਣ ਤੋਂ ਬਾਅਦ ਐਲਰਜੀ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਭਾਰਤੀ ਰੈਸਟੋਰੈਂਟ ਦੇ ਮਾਲਕ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਂਚ ਦੌਰਾਨ ਕੜ੍ਹੀ 'ਚ ਮੂੰਗਫਲੀ ਮਿਲਣ ਦੀ ਗੱਲ ਸਾਹਮਣੇ ਆਈ ਸੀ। ਇਸ ਤਰ੍ਹਾਂ ਦਾ ਇਹ ਪਹਿਲਾਂ ਮਾਮਲਾ ਮੰਨਿਆ ਜਾ ਰਿਹਾ ਹੈ। ਨਾਰਥ ਯਾਰਕਸ਼ਾਇਰ ਦੇ ਰਹਿਣ ਵਾਲੇ ਪੀੜਤ ਪਾਲ ਵਿਲਸ਼ਨ(38) ਨੇ ਪਿਛਲੇ ਸਾਲ ਜਨਵਰੀ 'ਚ ਇਜਿੰਗਵੋਲਡ ਸਥਿਤ ਦਿ ਇੰਡੀਅਨ ਗਾਰਡਨ ਨਾਂ ਦੇ ਰੈਸਟੋਰੈਂਟ ਤੋਂ ਖਾਣਾ ਖਰੀਦਿਆ ਸੀ
ਜਿਸ ਦਾ ਮਾਲਕ ਮੁਹੰਮਦ ਖਾਲਿਕ ਜਮਾਂ ਹੈ। ਮੀਡੀਆ ਰਿਪੋਰਟ ਮੁਤਾਬਕ ਵਿਲਸਨ ਬਾਥਰੂਮ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਅਤੇ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦਾ ਇਕ ਛੇ ਸਾਲ ਦਾ ਬੇਟਾ ਵੀ ਹੈ। ਜਾਂਚ ਤੋਂ ਬਾਅਦ ਜਮਾਂ 'ਤੇ ਬੁੱਧਵਾਰ ਨੂੰ ਹੱਤਿਆ ਦਾ ਦੋਸ਼ੀ ਮੰਨਿਆ ਗਿਆ ਹੈ। ਜਮਾਂ ਨੂੰ ਸ਼ੁੱਕਰਵਾਰ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਸ ਦੇ ਰੈਸਟਰੈਂਟ ਨੂੰ ਸਾਲ 2012 ਤੋਂ 2013 'ਚ ਬੰਗਲਾਦੇਸ਼ੀ ਕੈਟਰਿੰਗ ਐਸੋਸੀਏਸ਼ਨ ਐਵਾਰਡਜ਼ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਦੇਖਦੇ ਹੀ ਦੇਖਦੇ ਜ਼ਮੀਨ 'ਚ ਧੱਸ ਗਈ ਬੱਸ (ਵੀਡੀਓ)
NEXT STORY