ਮਿਲਾਨ/ਇਟਲੀ (ਸਾਬੀ ਚੀਨੀਆ)-ਵਿਦੇਸ਼ਾਂ 'ਚ ਵੱਸਦੀਆਂ ਭਾਰਤੀ ਔਰਤਾਂ ਵਲੋਂ ਵੱਖ-ਵੱਖ ਖੇਤਰਾਂ 'ਚ ਪਾਇਆ ਜਾ ਰਿਹਾ ਯੋਗਦਾਨ ਕਿਸੇ ਪੱਖੋਂ ਘੱਟ ਕਰਕੇ ਨਹੀਂ ਵੇਖਿਆ ਜਾਂਦਾ।ਪੰਜਾਬੀ ਸਭਿਅਚਾਰ ਦੀ ਭਲਾਈ ਲਈ ਭਾਰਤੀ ਨਾਰੀ ਸੰਸਥਾ ਇਟਲੀ ਵਲੋਂ ਇਕ ਸੱਭਿਆਚਾਰਕ ਮੇਲਾ 28 ਮਾਰਚ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੱਭਿਆਚਰਕ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਰਵਿੰਦਰਜੀਤ ਕੌਰ ਤੇ ਮੈਡਮ ਰੀਨਾ ਸ਼ਰਮਾ ਨੇ ਦੱਸਿਆ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਤ ਕਰਵਾਏ ਜਾ ਰਹੇ 'ਫੁਲਕਾਰੀ' ਸੱਭਿਆਚਰਕ ਮੇਲੇ ਨੂੰ ਲੈਕੇ ਉਤਸ਼ਾਹ ਵੇਖਿਆ ਜਾ ਰਿਹਾ ਹੈ, ਜਿਸ 'ਚ ਸਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਤੋਂ ਇਲਾਵਾ ਭਰੂਣ ਹੱਤਿਆ ਤੇ ਦਾਜ ਪ੍ਰਥਾ ਵਰਗੀਆਂ ਬੁਰਾਈਆਂ ਖਿਲਾਫ ਨਾਟਕ ਪੇਸ਼ ਕੀਤੇ ਜਾਣਗੇ।ਇਸ ਮੌਕੇ ਪ੍ਰਮੀਤਾ ਕੌਸ਼ਲ, ਦਲਜੀਤ ਕੌਰ, ਸੀਮਾ ਸੈਣੀ, ਪਰਜੀਤ ਕੌਰ, ਜਸਵਿੰਦਰ ਕੌਰ, ਨਿਰਮਲ ਕੌਰ ਆਦਿ ਵੀ ਮੌਜੂਦ ਸਨ, ਜਿਨ੍ਹਾਂ 'ਫੁੱਲਕਾਰੀ' ਸੱਭਿਆਚਰਕ ਮੇਲੇ ਦੇ ਸਬੰਧ 'ਚ ਵਿਚਾਰ ਸਾਂਝੇ ਕੀਤੇ।
ਵਿਸ਼ਵ ਦੇ ਸਭ ਤੋਂ ਮਹਾਨ ਨੇਤਾਵਾਂ 'ਚ ਸ਼ਾਮਿਲ ਮੋਦੀ, ਕੈਲਾਸ਼ ਸਤਿਆਰਥੀ
NEXT STORY