ਨਿਊਯਾਰਕ— ਫਾਰਚੂਨ ਪੱਤਰਿਕਾ ਨੇ ਵਿਸ਼ਵ ਦੇ 50 ਮਹਾਨ ਨੇਤਾਵਾਂ ਦੀ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ ਨੂੰ ਸ਼ਾਮਿਲ ਕੀਤਾ ਹੈ। ਫਾਰਚੂਨ ਨੇ ਵਪਾਰ, ਸਰਕਾਰ ਅਤੇ ਪਰੋਪਕਾਰ ਦੇ ਖੇਤਰ 'ਚ ਬਦਲਾਅ ਕਰਨ ਵਾਲੇ ਅਸਾਧਾਰਣ ਪੁਰਸ਼ਾਂ ਅਤੇ ਮਹਿਲਾਵਾਂ ਦੀ ਇਸ ਸਾਲ ਦੀ ਆਪਣੀ ਸਾਲਾਨਾ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਵੇਂ ਅਤੇ ਸਤਿਆਰਥੀ ਨੂੰ 28ਵੇਂ ਸਥਾਨ 'ਤੇ ਥਾਂ ਦਿੱਤੀ ਹੈ। ਇਸ ਸੂਚੀ 'ਚ ਏਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁਕ ਚੋਟੀ 'ਤੇ ਹਨ। ਸੂਚੀ 'ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਲਗਾਤਾਰ ਦੂਜੀ ਵਾਰ ਥਾਂ ਨਹੀਂ ਦਿੱਤੀ ਗਈ ਹੈ।
ਫਾਰਚੂਨ ਨੇ ਕਿਹਾ ਕਿ ਘਰੇਲੂ ਅਤੇ ਵੈਸ਼ਵਿਕ ਪੱਧਰ 'ਤੇ ਮੁਸ਼ਕਿਲ ਹਲਾਤਾਂ ਦਾ ਸਾਹਮਣਾ ਕਰ ਰਹੇ ਓਬਾਮਾ ਨੇ ਆਤਮਸਮਰਪਣ ਕਰ ਦਿੱਤਾ ਹੈ। ਫਾਰਚੂਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ 'ਚ ਕਿਹਾ ਕਿ ਭਾਰਤੀ ਨੇਤਾ ਨੇ ਆਪਣੇ ਚੁਣਾਵੀ ਵਾਦਿਆਂ 'ਤੇ ਅਸਲੀਅਤ 'ਚ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਭਾਤ ਨੂੰ ਵਪਾਰ ਦੇ ਅਨੁਕੂਲ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ 'ਚ ਵਾਸਤਵਿਕ ਪ੍ਰਗਤੀ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਮਹਿਲਾਵਾਂ ਖਿਲਾਫ ਹਿੰਸਾ ਨੂੰ ਰੋਕਣ, ਸਵੱਛਤਾ ਵਧਾਉਣ ਅਤੇ ਹੋਰ ਏਸ਼ੀਆਈ ਦੇਸ਼ਾਂ ਅਤੇ ਅਮਰੀਕਾ ਨਾਲ ਸੰਬੰਧਾਂ ਨੂੰ ਸੁਧਾਰਣ 'ਤੇ ਵੀ ਧਿਆਨ ਦੇ ਰਹੇ ਹਨ।
ਦੁਸ਼ਮਣਾਂ ਦੇ ਭੁਲੇਖੇ ਆਪਣੇ ਹੀ ਭਰਾ ਤੇ ਮਦਦਗਾਰ ਡਾਕਟਰ ਨੂੰ ਕੀਤਾ ਕਤਲ
NEXT STORY