ਨਵੀਂ ਦਿੱਲੀ— ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 100 ਮਿਲੀਅਨ ਪਾਊਂਡ (930 ਕਰੋੜ ਰੁਪਏ) ਖਰਚ ਕੇ ਆਪਣੇ ਲਈ ਦੋ ਨਵੇਂ ਲਗਜ਼ਰੀ ਜੈੱਟ ਖਰੀਦੇ ਹਨ। ਪੁਤਿਨ ਦੇ ਇਸ ਨਵੇਂ ਜੈੱਟ ਦੇ ਅੰਦਰ ਦੀਆਂ ਤਸਵੀਰਾਂ ਪਿਛਲੇ ਦਿਨੀਂ ਇੰਟਰਨੈੱਟ 'ਤੇ ਵਾਇਰਲ ਹੋਈਆਂ, ਜੋ ਰੂਸ ਦੇ ਲੋਕਾਂ ਲਈ ਨਾਰਾਜ਼ਗੀ ਦੀ ਵਜ੍ਹਾ ਬਣ ਗਈਆਂ ਹਨ। ਪੁਤਿਨ ਨੇ ਇਹ ਸੌਦੇ ਉਸ ਸਮੇਂ ਕੀਤੇ ਹਨ, ਜਦੋਂ ਦੇਸ਼ ਆਰਥਿਕ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਯੂਕ੍ਰੇਨ 'ਚ ਵੱਖਵਾਦੀਆਂ ਦਾ ਸਮਰਥਨ ਕਰਨ ਦੇ ਕਾਰਨ ਰੂਸ ਨੂੰ ਪੱਛਮੀ ਦੇਸ਼ਾਂ ਵੱਲੋਂ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਚਲਦੇ ਦੇਸ਼ ਕਰਜ਼ੇ 'ਚ ਡੁੱਬ ਗਿਆ ਹੈ।
ਇਨ੍ਹਾਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਪੋਸਟ ਕਰਨ ਵਾਲੇ ਬਲਾਗਰ ਕੁੰਗੁਰੋਵ ਨੇ ਲਿਖਿਆ ਹੈ, 'ਰੂਸ ਦੇ ਬਾਦਸ਼ਾਹ ਨੇ ਖੁਦ ਨੂੰ ਜੈੱਟ ਦਾ ਤੋਹਫਾ ਦਿੱਤਾ ਹੈ।' ਇਨ੍ਹਾਂ ਤਸਵੀਰਾਂ 'ਚ ਮੌਜੂਦ ਫਾਈਵ ਸਟਾਰ ਹੋਟਲ ਵਰਗੀਆਂ ਸੁਖ-ਸੁਵਿਧਾਵਾਂ ਨੂੰ ਦੇਖਿਆ ਜਾ ਸਕਦਾ ਹੈ। ਜੈੱਟ 'ਚ ਸਫੇਦ ਲੈਦਰ ਦੀਆਂ ਕੁਰਸੀਆਂ, ਕਿੰਗ ਸਾਈਜ਼ ਬੈੱਡ, ਕਿਚਨ, ਜਿਮ ਅਤੇ ਕਾਨਫ੍ਰੈਂਸ ਰੂਮ ਤੱਕ, ਸਾਰੀਆਂ ਸੁਵਿਧਾਵਾਂ ਮੌਜੂਦ ਹਨ। ਹਰ ਤਰ੍ਹਾਂ ਦੀ ਦੀਵਾਰ ਕੀਮਤੀ ਪੇਂਟਿੰਗਸ ਨਾਲ ਸਜੀਆਂ ਹੋਈਆਂ ਹਨ।
ਪਹਿਲਾ ਜਹਾਜ਼ ਆਈ.ਐਲ-96-300 ਜੈੱਟ ਹੈ, ਜਿਸ ਦੀ ਕੀਮਤ ਕਰੀਬ 400 ਕਰੋੜ ਰੁਪਏ ਹੈ। ਉਥੇ ਹੀ ਦੂਜਾ ਜਹਾਜ਼ ਆਈ.ਐਲ-96-300 ਪੀ.ਯੂ ਹੈ, ਜਿਸ ਦੀ ਕੀਮਤ ਕਰੀਬ 569 ਕਰੋੜ ਰੁਪਏ ਹੈ। ਹਾਲਾਂਕਿ ਦੋਵੇਂ ਜਹਾਜ਼ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਦੋਵੇਂ ਜੈੱਟ ਯਾਤਰਾ ਲਈ ਤਿਆਰ ਹੋ ਜਾਣਗੇ।
ਅਮਰੀਕਾ ਨਾਲ ਗੱਲਬਾਤ ਦਾ ਵਿਕਲਪ ਖੁਲ੍ਹਾ ਹੈ : ਅਸਦ
NEXT STORY