ਵਾਸ਼ਿੰਗਟਨ— ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਅਮਰੀਕਾ ਨਾਲ ਗੱਲਬਾਤ ਦਾ ਵਿਕਲਪ ਖੁਲ੍ਹਾ ਰੱਖਣ ਦੀ ਵਚਨਬੱਧਤਾ ਜਤਾਈ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਦੇਸ਼ ਦੀ ਹਕੂਮਤ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਅਸਦ ਨੇ ਕੱਲ ਟੈਲੀਵਿਜ਼ਨ ਚੈਨਲ ਸੀ.ਬੀ.ਐਸ. 60 ਮਿੰਟ ਨਾਲ ਇਕ ਇੰਟਰਵਿਊ 'ਚ ਕਿਹਾ ਕਿ ਅਸੀਂ ਅਮਰੀਕਾ ਸਮੇਤ ਕਿਸੇ ਵੀ ਦੇਸ਼ ਨਾਲ ਹਾਂ ਪੱਖੀ ਗੱਲਬਾਤ ਲਈ ਤਿਆਰ ਹਾਂ। ਕਿਸੇ ਵੀ ਤਰ੍ਹਾਂ ਦੀ ਵਾਰਤਾ ਲਈ ਸਾਡੇ ਦਰਵਾਜ਼ੇ ਖੁਲ੍ਹੇ ਹਨ ਪਰ ਅਸੀਂ ਇਸ ਲਈ ਆਪਣੇ ਦੇਸ਼ ਦੀ ਹਕੂਮਤ ਨਾਲ ਸਮਝੌਤਾ ਨਹੀਂ ਕਰਾਂਗੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਬਿਆਨ ਦਿੱਤਾ ਸੀ ਕਿ ਸੀਰੀਆ 'ਚ ਜਾਰੀ ਸੰਘਰਸ਼ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਅਮਰੀਕਾ ਸੀਰੀਆ ਨਾਲ ਗੱਲਬਾਤ ਕਰ ਸਕਦਾ ਹੈ। ਸੀਰੀਆ 'ਚ ਸਾਲ 2011 ਤੋਂ ਇਸਲਾਮੀ ਸੰਗਠਨਾਂ ਅਤੇ ਵਿਦਰੋਹੀਆਂ ਵਿਚਾਲੇ ਸੰਘਰਸ਼ ਚਲਦਾ ਆ ਰਿਹਾ ਹੈ।
ਜਦੋਂ ਯੁਵਰਾਜ ਤੇ ਸਹਿਵਾਗ ਯਾਦ ਆਏ
NEXT STORY