ਇਸਲਾਮਾਬਾਦ- ਪਾਕਿਸਤਾਨ ਨੇ ਯਮਨ 'ਚ ਸਾਊਦੀ ਅਰਬ ਦੇ ਗਠਬੰਧਨ 'ਚ ਸ਼ਾਮਲ ਹੋਣ ਅਤੇ ਸੈਨਿਕ ਮੁਹਿੰਮ ਨੂੰ ਆਪਣਾ ਸਮਰਥਨ ਦੇਣ ਦਾ ਕੋਈ ਫੈਸਲਾ ਨਹੀਂ ਲਿਆ ਹੈ। ਇਹ ਗੱਲ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਹੀ ਪਰ ਉਨ੍ਹਾਂ ਨੇ ਸਾਊਦੀ ਅਰਬ ਦੀ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦੇ ਖਤਰੇ ਦੇ ਵਿਰੁੱਧ ਉਸ ਦੇ ਨਾਲ ਆਪਣੀ ਇਕ ਜੁੱਟਤਾ ਵੀ ਦਿਖਾਈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਯਮਨ 'ਚ ਸੈਨਾ ਭੇਜਣ ਦੇ ਸਾਊਦੀ ਅਰਬ ਦੇ ਅਨੁਰੋਧ 'ਤੇ ਵਿਕਾਰ ਕਰ ਰਿਹਾ ਹੈ। ਇਸ ਦੇ ਉਲਟ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਅੱਜ ਆਪਣੇ ਦੇਸ਼ ਦੀ ਸੰਸਦ 'ਚ ਕਿਹਾ ਅਸੀਂ ਯਮਨ 'ਚ ਗਠਬੰਧਨ ਸੈਨਾ ਦੇ ਸਮਰਥਨ ਦਾ ਕੋਈ ਵਾਅਦਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸੀਰੀਆ, ਯਮਨ ਅਤੇ ਇਰਾਕ 'ਚ ਭਾਈਚਾਰਕ ਵੰਡ ਨੂੰ ਵਧਾਇਆ ਜਾ ਰਿਹਾ ਹੈ, ਜਿਸ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ 'ਚ ਵੀ ਇਸ ਤਰ੍ਹਾਂ ਦੀ ਵੰਡ ਹੈ ਅਤੇ ਬਹੁਤ ਸਾਰੇ ਲੋਕ ਹਨ। ਸਾਡਾ ਭਰੋਸਾ ਸਿਰਫ ਸਾਊਦੀ ਅਰਬ ਦੀ ਸੁਰੱਖਿਆ ਲਈ ਖਤਰੇ ਦੀ ਪ੍ਰਤੀ ਉਸ ਦੇ ਨਾਲ ਇਕਜੁੱਟਤਾ ਦਿਖਾਉਣ ਦੀ ਹੈ।
ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ, ਪੁਤਿਨ ਦੇ ਦੋ ਨਵੇਂ ਲਗਜ਼ਰੀ ਜੈੱਟ (ਦੇਖੋ ਤਸਵੀਰਾਂ)
NEXT STORY