ਲਾਸ ਏਂਜਲਸ-ਖਾਣੇ ਵਿਚ ਤੇਲ ਅਤੇ ਫੈਟ ਦੀ ਸਹੀ ਮਾਤਰਾ ਵਿਚ ਵਰਤੋਂ ਵੱਧਦੀ ਉਮਰ ਦੇ ਅਸਰ ਨੂੰ ਘੱਟ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾ ਸਕਦੀ ਹੈ। ਲੌੜੀਦੀ ਫੈਟ ਸਰੀਰ ਨੂੰ ਸੰਤੁਸ਼ਟੀ ਦੇ ਅਹਿਸਾਸ ਦੇ ਨਾਲ ਹੀ ਊਰਜਾ ਵੀ ਦਿੰਦੀ ਹੈ। ਇਸ ਤਰ੍ਹਾਂ ਫੈਟ ਜਾਂ ਤੇਲ ਚਰਬੀ ਨੂੰ ਘਟਾਉਣ ਵਿਚ ਮਦਦਗਾਰ ਹੋ ਸਕਦੇ ਹਨ।
1. ਨਾਰੀਅਲ ਤੇਲ : ਇਸ ਨੂੰ 'ਸੁਪਰਫੂਡ' ਦਾ ਅਹੁਦਾ ਠੀਕ ਹੀ ਦਿੱਤਾ ਗਿਆ ਹੈ। ਇਹ ਤੇਲ ਉਨ੍ਹਾਂ ਲੋਕਾਂ ਲਈ ਲਾਭਕਾਰੀ ਹੈ, ਜੋ ਆਪਣਾ ਭਾਰ ਘਟਾਉਣਾ ਅਤੇ ਉਸਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹਨ। ਇਹ ਸੱਟ ਦੇ ਨਿਸ਼ਾਨ ਘਟਾਉਣ ਵਿਚ ਵੀ ਮਦਦਗਾਰ ਹੈ।
2. ਬੋਰੇਜ (ਯੂਰਪੀਅਨ ਬੂਟਾ) ਦਾ ਤੇਲ : ਬੋਰੇਜ ਦੇ ਬੀਜ ਵਿਚ ਸਭ ਤੋਂ ਵੱਧ ਲਿਨੋਨੇਨਿਕ ਐਸਿਡ ਹੁੰਦਾ ਹੈ। ਇਸਦਾ ਸੋਰਾਈਸਿਸ ਵਰਗੀਆਂ ਬੀਮਾਰੀਆਂ ਵਿਚ ਵਰਤੋਂ ਕੀਤੀ ਜਾਂਦੀ ਹੈ।
3. ਭੰਗ ਦੇ ਬੀਜਾਂ ਦਾ ਤੇਲ : ਭੰਗ ਦਾ ਤੇਲ ਜਾਂ ਭੰਗ ਦੇ ਬੀਜ ਓਮੇਗਾ ਫੈਟੀ ਐਸਿਡ3, 6 ਅਤੇ 9 ਦਾ ਸੰਤੁਲਿਤ ਮਿਸ਼ਰਣ ਹੈ। ਇਸਦਾ ਤੇਲ ਦਿਲ ਦੀ ਸਿਹਤ ਨੂੰ ਬਣਾਏ ਰੱਖਦਾ ਹੈ ਅਤੇ ਉਸ ਦੀਆਂ ਸਰਗਰਮੀਆਂ ਨੂੰ ਉਤਸ਼ਾਹ ਦਿੰਦਾ ਹੈ।
4.ਪਟਸਨ ਦਾ ਤੇਲ : ਇਸ ਤੇਲ ਵਿਚ ਓਮੇਗਾ 3 ਫੈਟੀ ਐਸਿਡ ਦਾ ਜਬਰਦਸਤ ਮਿਸ਼ਰਣ ਹੁੰਦਾ ਹੈ। ਦੇਖਿਆ ਗਿਆ ਹੈ ਕਿ ਸਹੀ ਮਾਤਰਾ ਵਿਚ ਇਸਦਾ ਸੇਵਨ ਦਿਲ ਦੀ ਸਿਹਤ ਸੁਧਾਰਨ ਦੇ ਨਾਲ ਹੀ ਪੇਟ ਦੇ ਕੈਂਸਰ ਨੂੰ ਘੱਟ ਕਰਦਾ ਹੈ।
5. ਸੀਤਾਫਲ ਦੇ ਬੀਜ ਦਾ ਤੇਲ : ਇਹ ਔਰਤ ਅਤੇ ਮਰਦ ਦੋਹਾਂ ਲਈ ਲਾਭਦਾਇਕ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਇਹ ਤੇਲ ਔਰਤਾਂ ਵਿਚ ਹਾਈ ਬਲੱਡ ਪਰੈਸ਼ਰ, ਸਿਰ ਦਰਦ ਆਦਿ ਨੂੰ ਘੱਟ ਕਰਦਾ ਹੈ।
6. ਨਾਸ਼ਪਤੀ ਦਾ ਤੇਲ : ਇਹ ਤੇਲ ਚਮੜੀ ਨੂੰ ਨਿਖਾਰਨ ਸੰਬੰਧੀ ਖੂਬੀਆਂ ਲਈ ਜਾਣਿਆ ਜਾਂਦਾ ਹੈ। ਇਹ ਆਪਣੇ-ਆਪ ਵਿਚ ਨਰੀਸ਼ਿੰਗ, ਮੁਆਇਸਚਰਾਈਜ਼ਰ ਅਤੇ ਸੁਰੱਖਿਆਤਮਕ ਫੈਟ ਦੇ ਨਾਲ ਹੀ ਵਿਟਾਮਿਨ ਈ ਵਰਗੇ ਐਂਟੀਆਕਸੀਡੈਂਟ ਸਮੇਟੇ ਹੋਏ ਹਨ, ਜੋ ਚਮੜੀ ਨੂੰ ਮੁਲਾਇਮ ਬਣਾਉਂਦੇ ਹਨ।
7. ਓਮੇਗਾ 3 ਫਿਸ਼ ਆਇਲ : ਇਹ ਵਿਵਾਦਪੂਰਣ ਰੂਪ ਨਾਲ ਸਰਬੋਤਮ ਫੈਟ ਹੈ। ਮੱਛੀ ਦੇ ਤੇਲ ਵਿਚ ਓਮੇਗਾ 3 ਫੈਟੀ ਐਸਿਡ ਵੱਡੀ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਐਸਿਡ ਦਿਲ ਅੇ ਦਿਮਾਗ 'ਤੇ ਹਾਂਪੱਖੀ ਪ੍ਰਭਾਵ ਹੁੰਦਾ ਹੈ।
8. ਜੈਤੂਨ ਦਾ ਤੇਲ : ਇਹ ਤੇਲ ਦਿਲ ਦੀਆਂ ਸਰਗਰਮੀਆਂ ਨੂੰ ਸੁਧਾਰਨ, ਸਰੀਰ ਵਿਚ ਸਾਫ ਖੂਨ ਦਾ ਸੰਚਾਰ ਬਣਾਏ ਰੱਖਣ, ਦਿਮਾਗ ਦੀ ਕਾਰਜ ਪ੍ਰਣਾਲੀ ਵਧੀਆ ਕਰਨ ਵਿਚ ਵਿਸ਼ੇਸ਼ ਰੂਪ ਵਿਚ ਸਹਾਇਕ ਹੁੰਦਾ ਹੈ।
ਅਫਗਾਨੀਸਤਾਨ 'ਚ 8 ਅੱਤਵਾਦੀਆਂ ਨੂੰ ਕੀਤਾ ਢੇਰ
NEXT STORY