ਕਾਬੁਲ- ਅਫਗਾਨੀਸਤਾਨ ਦੇ ਬਦਸ਼ਾਂ ਪ੍ਰਾਂਤ 'ਚ ਸ਼ੁੱਕਰਵਾਰ ਨੂੰ ਚਲਾਈ ਗਈ ਇਕ ਸੁਰੱਖਿਆ ਮੁਹਿੰਮ 'ਚ ਅੱਠ ਤਾਲੀਬਾਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ, ਜਦਕਿ ਇਸ ਕਾਰਵਾਈ 'ਚ ਤਿੰਨ ਪੁਲਸ ਕਰਮਚਾਰੀਆਂ ਸਮੇਤ 10 ਹੋਰ ਜ਼ਖਮੀ ਹੋ ਗਏ ਹਨ। ਜ਼ਿਲੇ ਦੇ ਗਵਰਨਰ ਦਾਵਲਤ ਮੁਹੰਮਦ ਖਾਨਵਰ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਸ਼ੁੱਕਰਵਾਰ ਸਵੇਰੇ ਵਰਦੋਜ ਜ਼ਿਲੇ ਦੇ ਅਕਸ਼ੀਆ ਪਿੰਡ 'ਚ ਮੁਹਿੰਮ ਸ਼ੁਰੂ ਕਰਕੇ ਅੱਠ ਤਾਲੀਬਾਨ ਵਿਦਰੋਹੀਆਂ ਨੂੰ ਮਾਰ ਸੁੱਟਿਆ।
ਅਧਿਕਾਰੀ ਮੁਤਾਬਕ ਵਰਦੋਜ 'ਚ ਇਸ ਮੁਹਿੰਮ ਦੌਰਾਨ ਤਾਲੀਬਾਨ ਮੈਂਬਰ ਮੁੱਲਾ ਅਬਿਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਧਿਕਾਰੀ ਨੇ ਕਿਹਾ ਹੈ ਕਿ ਮੁਹਿੰਮ ਦੌਰਾਨ ਸੱਤ ਤਾਲੀਬਾਨ ਅੱਤਵਾਦੀ, ਤਿੰਨ ਪੁਲਸ ਕਰਮਚਾਰੀਆਂ ਸਮੇਤ 10 ਹੋਰ ਜ਼ਖਮੀ ਹੋ ਗਏ ਹਨ। ਬਦਸ਼ਾਂ ਪ੍ਰਾਂਤ 'ਚ ਵਰਦੋਜ ਨੂੰ ਤਾਲੀਬਾਨ ਦਾ ਗੜ੍ਹ ਮੰਨਿਆ ਜਾਂਦਾ ਹੈ।
ਰਿੱਕੀ ਸਿੰਘ ਢੇਰੀ 'ਜਸਟਿਸ ਆਫ ਪੀਸ' ਵਜੋਂ ਨਿਯੁਕਤ
NEXT STORY