ਨਵੀਂ ਦਿੱਲੀ- ਪੱਛਮੀ ਏਸ਼ੀਆ ਦੀ ਅਸ਼ਾਂਤੀ ਦੀ ਵਜ੍ਹਾ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਕੀਮਤੀ ਧਾਤਾਂ ਦੀ ਮੰਗ ਵਧਣ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤੀ ਦੇ ਰੁਖ ਦੇ ਵਿਚਾਲੇ ਬੀਤੇ ਹਫਤੇ ਸੋਨੇ ਦੀ ਕੀਮਤ ਲਗਭਗ ਤਿੰਨ ਹਫਤੇ ਦੇ ਸਭ ਤੋਂ ਉੱਚੇ ਪੱਧਰ 27,100 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਇਸ ਤੋਂ ਇਲਾਵਾ ਤਿਊਹਾਰਾਂ ਅਤੇ ਵਿਆਹ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਗਹਿਣੇ ਵਿਕਰੇਤਾਵਾਂ ਦੀ ਲਿਵਾਲੀ ਵਧਣ ਨਾਲ ਸੋਨੇ ਦੀ ਕੀਮਤ 27,000 ਰੁਪਏ ਦੇ ਉੱਪਰ ਪਹੁੰਚ ਗਈ।
ਬੁੱਧਵਾਰ ਨੂੰ ਬਾਜ਼ਾਰ ਬੰਦ ਰਹੇ ਕਿਉਂਕਿ ਇਕ ਲੱਖ ਰੁਪਏ ਤੋਂ ਵੱਧ ਦਾ ਸੋਨਾ ਖਰੀਦਣ 'ਤੇ ਸਥਾਈ ਖਾਤਾ ਨੰਬਰ (ਪੈਨ ਨੰਬਰ) ਦੇ ਜ਼ਿਕਰ ਦੀ ਲਾਜ਼ਮੀਅਤ ਦੇ ਬਜਟ ਪ੍ਰਸਤਾਵ ਦੇ ਵਿਰੋਧ 'ਚ ਕਾਰੋਬਾਰੀਆਂ ਨੇ ਹੜਤਾਲ ਕੀਤੀ। ਸਰਾਫਾ ਬਾਜ਼ਾਰ ਦੇ ਸੈਸ਼ਨਾਂ ਨੇ ਸੋਨਾ ਕੀਮਤਾਂ 'ਚ ਤੇਜ਼ੀ ਦਾ ਸਿਹਰਾ ਸੰਸਾਰਕ ਬਾਜ਼ਾਰ 'ਚ ਮਜ਼ਬੂਤੀ ਦੇ ਰੁਖ ਨੂੰ ਦਿੱਤਾ। ਇਸ ਸੰਸਾਰਕ ਤੇਜ਼ੀ ਦਾ ਕਾਰਨ ਯਮਨ 'ਤੇ ਸਾਉਦੀ ਅਰਬ ਅਤੇ ਉਸ ਦੇ ਮਿੱਤਰ ਦੇਸ਼ਾਂ ਵੱਲੋਂ ਹਵਾਈ ਹਮਲੇ ਸ਼ੁਰੂ ਕੀਤੇ ਜਾਣ ਨਾਲ ਰਾਜਨੀਤਿਕ ਤਣਾਅ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਹਨ।
ਬਾਜ਼ਾਰ ਸੂਤਰਾਂ ਨੇ ਕਿਹਾ ਕਿ ਆਮ ਤੌਰ 'ਤੇ ਨਿਵੇਸ਼ਕ ਰਾਜਨੀਤਿਕ ਉਥਲ-ਪੁਛਲ ਦੇ ਸਮੇਂ ਕੀਮਤੀ ਧਾਤਾਂ ਵੱਲ ਆਪਣਾ ਰੁਖ ਕਰ ਲੈਂਦੇ ਹਨ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਹਫਤੇ ਦੇ ਅੰਤ ਦੇ ਸਮੇਂ ਸੋਨਾ 1,198.40 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਜੋ ਵੀਰਵਾਰ ਨੂੰ 16.97 ਡਾਲਰ ਪ੍ਰਤੀ ਔਂਸ ਦੀ ਉੱਚਾਈ ਨੂੰ ਛੂਹ ਗਿਆ ਸੀ ਅਤੇ ਚਾਂਦੀ ਵੀ 17.11 ਡਾਲਰ ਦੀ ਉੱਚਾਈ ਤੱਕ ਚੜ੍ਹਨ ਦੇ ਬਾਅਦ 16.97 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਹੈ।
ਫੇਸਬੁੱਕ ਨੇ ਕੀਤਾ ਲੇਜਰ ਡ੍ਰੋਨ ਦਾ ਪ੍ਰੀਖਣ
NEXT STORY