ਲੰਡਨ, (ਅਨਸ)- ਫੇਸਬੁੱਕ ਦਾ ਹਾਲੀਆ ਪ੍ਰੀਖਣ ਜੇਕਰ ਸਫਲ ਰਿਹਾ ਤਾਂ ਜਲਦੀ ਹੀ ਸੌਰ ਊਰਜਾ ਨਾਲ ਚੱਲਣ ਵਾਲੇ ਡ੍ਰੋਨ ਜਹਾਜ਼ਾਂ ਦੀ ਮਦਦ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਵੀ ਇੰਟਰਨੈੱਟ ਮੁਹੱਈਆ ਕਰਵਾਇਆ ਜਾ ਸਕੇਗਾ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਤੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਇਕ ਬਲਾਗਪੋਸਟ ਕੀਤਾ ਹੈ, ਜਿਸ ਅਨੁਸਾਰ,''ਪੂਰੀ ਦੁਨੀਆ ਨੂੰ ਇੰਟਰਨੈੱਟ ਨਾਲ ਜੋੜਨ ਦੀ ਸਾਡੀ ਮੁਹਿੰਮ ਤਹਿਤ ਅਸੀਂ ਮਨੁੱਖ ਰਹਿਤ ਡ੍ਰੋਨ ਜਹਾਜ਼ਾਂ ੰਦਾ ਨਿਰਮਾਣ ਕੀਤਾ ਹੈ, ਜੋ ਅਕਾਸ਼ ਤੋਂ ਹੀ ਧਰਤੀ 'ਤੇ ਇੰਟਰਨੈੱਟ ਕਿਰਨਾਂ ਭੇਜਣਗੇ।'' ਜ਼ੁਕਰਬਰਗ ਨੇ ਲਿਖਿਆ ਕਿ ਅਸੀਂ ਬ੍ਰਿਟੇਨ ਵਿਚ ਆਪਣੇ ਇਸ ਡ੍ਰੋਨ ਜਹਾਜ਼ ਦਾ ਪਹਿਲਾ ਸਫਲ ਪ੍ਰੀਖਣ ਕੀਤਾ ਹੈ। ਇਹ ਡ੍ਰੋਨ ਜਹਾਜ਼ ਪੂਰੀ ਦੁਨੀਆ ਅੰਦਰ ਨੈੱਟਵਰਕ ਸਹੂਲਤ ਮੁਹੱਈਆ ਕਰਵਾਉਣ ਵਿਚ ਮਦਦਗਾਰ ਹੋਣਗੇ, ਕਿਉਂਕਿ ਇਹ ਜਹਾਜ਼ ਇੰਟਰਨੈੱਟ ਤੋਂ ਵਾਂਝੇ ਸੰਸਾਰ ਦੇ ਉਨ੍ਹਾਂ 10 ਫੀਸਦੀ ਲੋਕਾਂ ਨੂੰ ਇੰਟਰਨੈੱਟ ਸਹੂਲਤ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੇ ਹਨ।'' ਇਸ ਤਰ੍ਹਾਂ ਦੇ ਡ੍ਰੋਨ ਜਹਾਜ਼ ਦੇ ਪਰਾਂ ਦੀ ਲੰਬਾਈ 29 ਮੀਟਰ ਤੋਂ ਵੀ ਵਧੇਰੇ ਹੈ, ਜੋ ਬੋਇੰਗ 737 ਜਹਾਜ਼ ਤੋਂ ਵੀ ਜ਼ਿਆਦਾ ਹੈ, ਜਦਕਿ ਇਸ ਵਜ਼ਨ ਕਾਰ ਤੋਂ ਵੀ ਘੱਟ ਹੈ।
ਤੇਲ ਕੀਮਤ ਅਸਥਿਰਤਾ ਦਾ ਸਾਉਦੀ ਅਸਰ ਘਟੇਗਾ
NEXT STORY