ਨਵੀਂ ਦਿੱਲੀ- ਚੀਨ ਦੇ ਉਦਯੋਗਿਕ ਉਤਪਾਦਨ ਦੇ ਤੇਜ਼ੀ ਨਾਲ ਮੰਦਾ ਪੈਣ ਦੀਆਂ ਰਿਪੋਰਟਾਂ ਦੇ ਵਿਚਾਲੇ ਏਸ਼ੀਆਈ ਬਾਜ਼ਾਰ 'ਚ ਸਟੋਰੀਆਂ ਦੇ ਸੌਦੇ ਤੋੜਨ ਨਾਲ ਵਾਅਦਾ ਕਾਰੋਬਾਰ 'ਚ ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤ 113 ਰੁਪਏ ਤੱਕ ਹੇਠਾਂ ਆ ਗਈ। ਐੱਮ.ਸੀ.ਐੱਕਸ. 'ਚ ਕੱਚਾ ਤੇਲ ਅਪ੍ਰੈਲ ਡਿਲੀਵਰੀ 113 ਰੁਪਏ ਜਾਂ 3.59 ਫੀਸਦੀ ਦੀ ਗਿਰਾਵਟ ਦੇ ਨਾਲ 3,039 ਰੁਪਏ ਪ੍ਰਤੀ ਬੈਰਲ 'ਤੇ ਆ ਗਈ। ਇਸ 'ਚ 4,085 ਲਾਟ ਦੇ ਲਈ ਕਾਰੋਬਾਰ ਹੋਇਆ।
ਮਈ ਡਿਲੀਵਰੀ ਵਾਲੇ ਕਰਾਰਾਂ ਦੀ ਕੀਮਤ 109 ਰੁਪਏ ਜਾਂ 3.33 ਫੀਸਦੀ ਦੀ ਗਿਰਾਵਟ ਦੇ ਨਾਲ 3,163 ਰੁਪਏ ਪ੍ਰਤੀ ਬੈਰਲ ਬੋਲੀ ਗਈ ਅਤੇ ਇਸ 'ਚ 293 ਲਾਟ ਦੇ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਯਮਨ 'ਚ ਬਾਗੀਆਂ ਦੇ ਠਿਕਾਣਿਆਂ 'ਤੇ ਹਵਾਈ ਹਮਲਿਆਂ ਦੇ ਕਾਰਨ ਤੇਲ ਦੀ ਸਪਲਾਈ ਨਾਲ ਜੁੜੀਆਂ ਚਿੰਤਾਵਾਂ ਦੇ ਕਾਰਨ ਤੇਲ ਦੇ ਵਾਅਦਾ ਬਾਜ਼ਾਰ 'ਚ ਗਿਰਾਵਟ ਥੋੜ੍ਹੀ ਰੁਕ ਗਈ।
ਇਸ ਵਿਚਾਲੇ ਨਿਊਯਾਰਕ ਮਰਕੇਨਟਾਈਲ ਐੱਕਸਚੇਂਜ 'ਚ ਕੱਚਾ ਤੇਲ ਦੇ ਵੈੱਸਟ ਟੈਕਸਾਸ ਇੰਟਰਮੀਡੀਏਟ (ਡਬਲਯੂ.ਟੀ.ਆਈ.) ਦੇ ਮਈ ਡਿਲੀਵਰੀ ਕਰਾਰ 71 ਸੈਂਟ ਦੀ ਗਿਰਾਵਟ ਦੇ ਨਾਲ 48.16 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਂਟ ਕਰੂਡ ਦੇ ਮਈ ਵਾਲੇ ਕਰਾਰ 33 ਸੈਂਟ ਦੀ ਗਿਰਾਵਟ ਦੇ ਨਾਲ 56.06 ਡਾਲਰ ਪ੍ਰਤੀ ਬੈਰਲ 'ਤੇ ਬੋਲੇ ਗਏ।
ਮਾਈਕਰੋਸਾਫਟ ਲੈ ਕੇ ਆ ਰਿਹੈ windows 10 ਲੈਪਟਾਪ, ਕੀਮਤ ਸਿਰਫ...
NEXT STORY