ਗੂਗਲ ਦਾ ਕਰੋਮਬੁੱਕ (ਲੈਪਟਾਪ) ਬਹੁਤ ਹੀ ਲੋਕਪ੍ਰਿਯ ਹੈ ਪਰ ਹੁਣ ਸਰਚ ਜੁਆਇੰਟ ਦੇ ਇਸ ਡਿਵਾਈਸ ਨੂੰ ਟੱਕਰ ਦੇਣ ਲਈ ਟੈਕਨਾਲੋਜੀ ਦਿੱਗਜ਼ ਮਾਈਕਰੋਸਾਫਟ ਦੋ ਨਵੇਂ ਲੈਪਟਾਪ 'ਤੇ ਕੰਮ ਕਰ ਰਹੀ ਹੈ। ਰਿਪੋਰਟ ਅਨੁਸਾਰ ਮਾਈਕਰੋਸਾਫਟ ਦੇ ਇਹ ਦੋਵੇਂ ਲੈਪਟਾਪ ਨਵੇਂ ਵਿੰਡੋਜ਼ ਆਪ੍ਰੇਟਿੰਗ ਸਿਸਟਮ ਵਿੰਡੋਜ਼ 10 'ਤੇ ਕੰਮ ਕਰਣਗੇ। ਇਹ ਦੋਵੇਂ ਲੈਪਟਾਪ ਇਸ ਸਾਲ ਮੱਧ 'ਚ ਲਾਂਚ ਹੋਣਗੇ ਤੇ ਇਨ੍ਹਾਂ ਦੀ ਕੀਮਤ 149 ਡਾਲਰ (9330 ਰੁਪਏ) ਤੋਂ 179 ਡਾਲਰ (11200 ਰੁਪਏ) ਦੇ ਆਸਪਾਸ ਹੋਵੇਗੀ।
ਡਿਜ਼ੀਟਾਈਮਸ ਦੀ ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਇਹ ਦੋਵੇਂ ਲੈਪਟਾਪ ਭਾਰਤ ਵਰਗੇ ਉਭਰਦੇ ਬਾਜ਼ਾਰਾਂ ਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਉਣਗੇ। ਹਾਲਾਂਕਿ ਇਹ ਲੈਪਟਾਪ ਹਾਈ ਪਰਫਾਰਮੈਂਸ ਤਾਂ ਨਹੀਂ ਹੋਣਗੇ ਪਰ ਵੈਬ ਬਰਾਊਸਰ, ਐਮ.ਐਸ. ਵਰਡ ਤੇ ਸੋਸ਼ਲ ਮੀਡੀਆ ਅਕਾਊਂਟ ਨੂੰ ਕੰਟਰੋਲ ਕਰਨ ਲਈ ਇਹ ਲੈਪਟਾਪ ਲਾਭਕਾਰੀ ਹੋਣਗੇ। ਰਿਪੋਰਟ ਦੀ ਮੰਨਿਏ ਤਾਂ 11.6 ਇੰਚ ਦੀ ਡਿਸਪਲੇ ਵਾਲੇ ਇਨ੍ਹਾਂ ਲੈਪਟਾਪਸ 'ਚ ਇੰਟੇਲ ਦਾ ਟਰਾਈਲ-ਟੀ ਸੀ.ਆਰ. ਪ੍ਰੋਸੈਸਰ ਕੰਮ ਕਰੇਗਾ।
ਮੋਬਾਈਲ ਰੈਡੀਏਸ਼ਨ 'ਤੇ ਅਧਿਐਨ ਦੇ ਲਈ 10 ਕਰੋੜ ਰੁਪਏ ਅਲਾਟ ਕੀਤੇ ਗਏ
NEXT STORY