ਮੁੰਬਈ(ਭਾਸ਼ਾ)¸ ਬਿਲਡਰ ਪ੍ਰਦੀਪ ਜੈਨ ਹੱਤਿਆਕਾਂਡ 'ਚ ਇਥੇ ਵਿਸ਼ੇਸ਼ ਟਾਡਾ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਇਕ ਮਹੀਨੇ ਬਾਅਦ ਗੈਂਗਸਟਰ ਅਬੂ ਸਲੇਮ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ। ਸਲੀਮ ਦੀ ਵਕੀਲ ਸਬਾ ਕੁਰੈਸ਼ੀ ਨੇ ਕਿਹਾ ਕਿ ਅਸੀਂ ਅਪੀਲ ਦਾਖਲ ਕਰ ਕੇ ਕਿਹਾ ਹੈ ਕਿ ਹਵਾਲਗੀ ਸਮਝੌਤਾ (ਪੁਰਤਗਾਲ ਦੇ ਨਾਲ) ਦੇ ਅਨੁਸਾਰ ਅਦਾਲਤ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਨਹੀਂ ਸੁਣਾ ਸਕਦੀ। ਟਾਡਾ ਦੇ ਤਹਿਤ ਅਪੀਲ ਸਿੱਧੀ ਸੁਪਰੀਮ ਕੋਰਟ ਵਿਚ ਦਾਖਲ ਕੀਤੀ ਜਾ ਸਕਦੀ ਹੈ, ਹਾਈ ਕੋਰਟ ਵਿਚ ਨਹੀਂ। ਜਸਟਿਸ ਜੀ. ਏ. ਸਨਪ ਨੇ 25 ਫਰਵਰੀ ਦੀ ਆਪਣੀ ਸਟੇਟਮੈਂਟ ਵਿਚ ਕਿਹਾ ਸੀ ਕਿ ਅਦਾਲਤ ਨੂੰ ਭਾਰਤੀ ਕਾਨੂੰਨ ਲਾਗੂ ਕਰਨਾ ਹੋਵੇਗਾ ਉਥੇ ਹੀ ਸਰਕਾਰ ਸਜ਼ਾ ਦਿੱਤੇ ਜਾਣ ਦੇ ਮਾਮਲੇ ਵਿਚ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰ ਸਕਦੀ ਹੈ।
ਛੱਤੀਸਗੜ੍ਹ ਦੇ ਸੀ. ਐੱਮ. ਦਾ ਸਾਲਾ ਕਲਰਕ ਤੋਂ ਬਣਿਆ ਜੁਆਇੰਟ ਕਮਿਸ਼ਨਰ
NEXT STORY