ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਵੀ ਠਹਿਰਾਇਆ ਜਾ ਚੁੱਕਾ ਹੈ ਦੋਸ਼ੀ
ਰਾਏਪੁਰ(ਇੰਟ.)¸ ਛੱਤੀਸਗੜ੍ਹ ਸਰਕਾਰ ਦੀਆਂ ਅਧਿਕਾਰਤ ਫਾਈਲਾਂ ਵਿਚ ਸੰਜੇ ਸਿੰਘ ਦਾ ਜ਼ਿਕਰ ਅਕਸਰ 'ਮੁਖ ਮੰਤਰੀ ਦੇ ਸਾਲੇ' ਵਜੋਂ ਹੁੰਦਾ ਹੈ। ਛੱਤੀਸਗੜ੍ਹ ਸੈਰ-ਸਪਾਟਾ ਵਿਭਾਗ ਦੇ ਗਲਿਆਰਿਆਂ ਵਿਚ ਸੰਜੇ ਸਿੰਘ ਦੇ ਫਰਸ਼ ਤੋਂ ਅਰਸ਼ 'ਤੇ ਪੁੱਜਣ ਦੇ ਕਈ ਕਿੱਸੇ ਸੁਣੇ ਜਾ ਸਕਦੇ ਹਨ। ਸੰਜੇ ਸਿੰਘ ਮੁਖ ਮੰਤਰੀ ਰਮਨ ਸਿੰਘ ਦੀ ਪਤਨੀ ਵੀਨਾ ਦੇ ਦੂਰ ਦੇ ਰਿਸ਼ਤੇਦਾਰ ਹਨ। ਜਦੋਂ ਰਮਨ ਸਿੰਘ ਨੇ ਦਸੰਬਰ 2003 ਵਿਚ ਸੱਤਾ ਸੰਭਾਲੀ ਉਦੋਂ ਸੰਜੇ ਸਿੰਘ ਸੈਰ-ਸਪਾਟਾ ਵਿਭਾਗ ਵਿਚ ਕਲਰਕ ਸਨ। ਉਸ ਤੋਂ ਬਾਅਦ ਕੁਝ ਹੀ ਸਾਲਾਂ ਵਿਚ ਉਨ੍ਹਾਂ ਨੂੰ ਦੋ-ਦੋ ਤਰੱਕੀਆਂ ਮਿਲ ਗਈਆਂ। ਪਹਿਲਾਂ ਡਿਪਟੀ ਜਨਰਲ ਮੈਨੇਜਰ ਅਤੇ ਫਿਰ ਜਨਰਲ ਮੈਨੇਜਰ। ਦੋਵਾਂ ਹੀ ਤਰੱਕੀਆਂ ਨੂੰ ਬਾਅਦ ਵਿਚ ਨਾਜਾਇਜ਼ ਠਹਿਰਾਇਆ ਗਿਆ। ਬਾਅਦ ਵਿਚ ਉਨ੍ਹਾਂ ਦੀ ਨਿਯੁਕਤੀ ਟਰਾਂਸਪੋਰਟ ਜੁਆਇੰਟ ਕਮਿਸ਼ਨਰ ਵਜੋਂ ਹੋਈ। ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਉਹ ਦੋਸ਼ੀ ਠਹਿਰਾਏ ਜਾ ਚੁੱਕੇ ਹਨ ਅਤੇ ਉਨ੍ਹਾਂ 'ਤੇ ਲੱਗੇ ਇਕ ਹੋਰ ਦੋਸ਼ ਦੀ ਜਾਂਚ ਚੱਲ ਰਹੀ ਹੈ। ਹਾਲ ਹੀ ਵਿਚ ਜਦੋਂ ਸਦਨ ਵਿਚ ਸੂਬਾ ਕਾਂਗਰਸ ਪ੍ਰਧਾਨ ਭੂਪੇਸ਼ ਬਘੇਲ ਨੇ ਸੰਜੇ ਸਿੰਘ ਨੂੰ ਰਮਨ ਸਰਕਾਰ ਵਿਚ ਮਿਲੇ ਫਾਇਦਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ''ਜ਼ੋਰੂ ਕਾ ਭਾਈ ਏਕ ਤਰਫ, ਸਾਰੀ ਖੁਦਾਈ ਏਕ ਤਰਫ'' ਤਾਂ ਵਿਧਾਇਕਾਂ ਵਿਚ ਠਹਾਕੇ ਗੂੰਜ ਉਠੇ।
ਹਰ ਵਿਆਹੁਤਾ ਔਰਤ ਦੀ ਖੁਦਕੁਸ਼ੀ ਦਾ ਕਾਰਨ ਤਸੀਹੇ ਨਹੀਂ ਹੋ ਸਕਦੇ : ਅਦਾਲਤ
NEXT STORY