ਨਵੀਂ ਦਿੱਲੀ- ਦੁਨੀਆ ਦੀ ਟੈਕ ਮਹਾਰਥੀ ਕੰਪਨੀ ਐਪਲ ਦੇ ਨਵੇਂ ਆਈਫੋਨ ਦੀਆਂ ਤਸਵੀਰਾਂ ਲੀਕ ਹੋ ਗਈਆਂ ਹਨ। ਦਰਅਸਲ 9to5Mac ਨੇ ਇਨ੍ਹਾਂ ਤਸਵੀਰਾਂ ਨੂੰ ਲੱਭਿਆ ਹੈ। ਵੈਬਸਾਈਟ ਨੇ ਇਨ੍ਹਾਂ ਕਥਿਤ ਤਸਵੀਰਾਂ 'ਚ ਦਿਖਾਏ ਗਏ ਆਈਫੋਨ ਨੂੰ ਆਈਫੋਨ 6ਸੀ ਦੱਸਿਆ ਹੈ। ਫਿਊਚਰ ਸਪਲਾਇਰ ਨਾਮ ਦੇ ਬਲਾਗ ਨੇ ਇਨ੍ਹਾਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਪਬਲਿਸ਼ ਕੀਤਾ ਹੈ।
ਇਹ ਫੋਨ ਆਈਫੋਨ 5ਸੀ ਦਾ ਸਕਸੈਸਰ ਹੋ ਸਕਦਾ ਹੈ। ਕਿਉਂਕਿ ਇਸ 'ਚ ਉਸ ਤਰ੍ਹਾਂ ਦਾ ਹੀ ਕਲਰਫੁੱਲ ਬੈਕ ਕਵਰ ਲਗਾਇਆ ਗਿਆ ਹੈ ਤੇ ਡਿਜ਼ਾਈਨ ਵੀ ਉਸ ਤਰ੍ਹਾਂ ਦਾ ਹੀ ਦਿਖਾਈ ਦੇ ਰਿਹਾ ਹੈ ਪਰ ਇਸ ਨੂੰ ਆਈਫੋਨ 5ਸੀ ਤੋਂ ਵੱਖ ਕਰਨ ਵਾਲੇ ਮਹਤਵਪੂਰਣ ਅੰਤਰ ਵੀ ਹੈ। ਪਹਿਲਾਂ ਇਸ ਦਾ ਕੈਮਰਾ ਕਟਆਊਟ ਲੰਬਾਈ 'ਚ ਹੈ ਯਾਨੀ ਇਸ 'ਚ ਆਈਫੋਨ 5ਐਸ ਵਰਗਾ ਟੂ ਟੋਨ ਫਲੈਸ਼ ਮਿਲ ਸਕਦਾ ਹੈ। ਦੂਜਾ ਇਸ ਦੇ ਸਪੀਕਰਸ ਦਾ ਕਟਆਊਟ ਆਈਫੋਨ 5ਸੀ ਤੋਂ ਵੱਖ ਹੈ।
ਉਥੇ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਇਹ ਤਸਵੀਰਾਂ ਨਕਲੀ ਹੋਣ। ਐਪਲ ਸਤੰਬਰ ਤੋਂ ਪਹਿਲਾਂ ਨਵਾਂ ਆਈਫੋਨ ਬਾਜ਼ਾਰ 'ਚ ਨਹੀਂ ਉਤਾਰਣ ਵਾਲਾ। ਯਾਨੀ ਜੇਕਰ ਤਸਵੀਰਾਂ ਅਸਲੀ ਹੋਈਆਂ ਤਾਂ ਅਜੇ ਕੁਝ ਹੋਰ ਬਦਲਾਅ ਵੀ ਹੋ ਸਕਦੇ ਹਨ।
ਵਿਜੇ ਕੇਲਕਰ ਨੇ ਟਾਟਾ ਕੈਮੀਕਲਸ ਤੋਂ ਦਿੱਤਾ ਅਸਤੀਫਾ
NEXT STORY