ਸਨਾ— ਅੱਤਵਾਦੀਆਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਮਾਮਲਾ ਹੈ ਯਮਨ ਦਾ, ਜਿੱਥੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਲੜਾਕਿਆਂ ਨੇ ਯਮਨ ਦੀ ਬੰਦਰਗਾਹ ਸ਼ਹਿਰ ਅਲ-ਮੁਕਲਾਹ 'ਤੇ ਵੀਰਵਾਰ ਨੂੰ ਹਮਲਾ ਕਰਕੇ ਲਗਭਗ 300 ਕੈਦੀਆਂ ਨੂੰ ਛੁਡਵਾ ਲਿਆ। ਸਾਰੇ ਕੈਦੀ ਇਸ ਅੱਤਵਾਦੀ ਸੰਗਠਨ ਦੇ ਮੈਂਬਰ ਹੀ ਦੱਸੇ ਜਾ ਰਹੇ ਹਨ। ਯਮਨ ਦੇ ਇਕ ਸੀਨੀਅਰ ਸੁਰੱਖਿਆ ਅਧਿਕਾਰੀ ਮੁਤਾਬਕ ਛੁਡਵਾਏ ਗਏ ਕੈਦੀਆਂ ਵਿਚ ਅਲ ਕਾਇਦਾ ਦਾ ਸੀਨੀਅਰ ਕਮਾਂਡਰ ਖਾਲੇਦ ਬਤਰਫੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਦਰਜਨਾਂ ਅੱਤਵਾਦੀਆਂ ਨੇ ਸ਼ਹਿਰ ਦੀ ਕੇਂਦਰੀ ਜੇਲ੍ਹ, ਕੇਂਦਰੀ ਬੈਂਕ, ਰੇਡੀਓ ਸਟੇਸ਼ਨ ਸਮੇਤ ਕਈ ਸਰਕਾਰੀ ਇਮਾਰਤਾਂ 'ਤੇ ਕਬਜ਼ਾ ਕਰ ਲਿਆ ਹੈ।
ਸੀਰੀਆ ਜਾ ਰਹੇ 9 ਬ੍ਰਿਟਿਸ਼ ਨਾਗਰਿਕ ਤੁਰਕੀ ਤੋਂ ਗ੍ਰਿਫਤਾਰ
NEXT STORY