ਅੰਕਾਰਾ-ਤੁਰਕੀ ਦੇ ਰਸਤੇ ਗੈਰ ਕਾਨੂੰਨੀ ਰੂਪ ਨਾਲ ਸੀਰੀਆ 'ਚ ਦਾਖਲ ਕਰਨ ਦੀ ਕੋਸ਼ਿਸ਼ ਕਰ ਰਹੇ ਨੌ ਬ੍ਰਿਚਿਸ਼ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤੁਰਕੀ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਨਿਆਇਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਖਬਰਾਂ ਮੁਤਾਬਕ ਤੁਰਕੀ ਜਨਰਲ ਸਟਾਫ ਨੇ ਇਕ ਬਿਆਨ 'ਚ ਦੱਸਿਆ ਕਿ ਬ੍ਰਿਟਿਸ਼ ਨਾਗਰਿਕ ਦੱਖਣੀ ਤੁਰਕੀ ਦੇ ਹੇਤੇ ਪ੍ਰਾਂਤ ਤੋਂ ਹੋ ਕੇ ਸੀਰੀਆ 'ਚ ਦਾਖਲ ਹੋਣ ਦੀ ਕੋਸ਼ਿਸ਼ 'ਚ ਸਨ। ਬ੍ਰਿਟਿਸ਼ ਨਾਗਰਿਕਾਂ ਦੇ ਸੀਰੀਆ 'ਚ ਦਾਖਲ ਕਰਨ ਦੀ ਇਸ ਨਾਕਾਮ ਕੋਸ਼ਿਸ਼ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੇ ਸੰਘਰਸ਼ ਨਾਲ ਜੋੜ ਦਿੱਤਾ ਜਾ ਰਿਹਾ ਹੈ, ਜਿਸ 'ਚ ਸ਼ਾਮਲ ਹੋਣ ਲਈ ਦੁਨੀਆਂ ਭਰ ਦੇ ਦੇਸ਼ਾਂ ਤੋਂ ਲੜਕੇ-ਲੜਕੀਆਂ ਦੇ ਸੰਗਠਨ ਦੇ ਸੱਦੇ 'ਤੇ ਸੀਰੀਆ ਜਾ ਰਹੇ ਹਨ। ਆਈ.ਐਸ ਨੇ ਸੀਰੀਆ ਅਤੇ ਇਰਾਕ ਦੇ ਕਾਫੀ ਵੱਡੇ ਭੂ-ਭਾਗ 'ਤੇ ਬੀਤੇ ਸਾਲ 'ਤੇ ਕਬਜ਼ਾ ਕੀਤਾ ਹੋਇਆ ਸੀ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੁ ਨੇ ਕਿਹਾ ਹੈ ਕਿ 1,154 ਵਿਦੇਸ਼ੀ ਲੜਾਕਿਆਂ ਨੂੰ ਤੁਰਕੀ ਤੋਂ ਕੱਢ ਦਿੱਤਾ ਗਿਆ ਹੈ ਅਤੇ 19,500 ਦੀ ਤੁਰਕੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਭਾਰਤ 'ਚ ਚਾਵਾਂ ਨਾਲ ਰਚਾਇਆ ਵਿਆਹ, ਆਸਟ੍ਰੇਲੀਆ ਗਏ ਦੀ ਹੋਈ ਦਰਦਨਾਕ ਮੌਤ
NEXT STORY