ਨਵੀਂ ਦਿੱਲੀ- ਹਰ ਬਿਜ਼ਨੈੱਸ 'ਚ ਬੈਂਕ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੇ ਅਕਾਉਂਟ 'ਚ ਢੁਕਵੀਂ ਮਾਤਰਾ 'ਚ ਰਕਮ ਨਾ ਹੋਣ ਦੇ ਕਾਰਨ ਤੁਹਾਡਾ ਚੈੱਕ ਬਾਉਂਸ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਕੋਈ ਵੀ ਚੈੱਕ ਈਸ਼ੂ ਕਰਨ ਤੋਂ ਪਹਿਲੇ ਧਿਆਨ ਰੱਖੋ ਕਿ ਜੇਕਰ ਕਿਸੇ ਦਾ ਚੈੱਕ ਬਾਉਂਸ ਹੁੰਦਾ ਹੈ ਤਾਂ ਬੈਂਕ ਡਬਲ ਜੁਰਮਾਨਾ ਲਗਾਉਂਦੇ ਹਨ। ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਚੈੱਕ ਬਾਉਂਸ ਹੋਣਾ ਇਕ ਅਪਰਾਧ ਮੰਨਿਆ ਜਾਂਦਾ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸ ਰਹੇ ਹਾਂ ਜਿਸ ਨਾਲ ਤੁਹਾਨੂੰ ਕੁਝ ਰਾਹਤ ਮਿਲ ਸਕਦੀ ਹੈ।
- ਜੇਕਰ ਤੁਸੀਂ ਬੈਂਕ ਦੇ ਲੋਨ ਦੇ ਲਈ ਚੈੱਕ ਜਮ੍ਹਾ ਕਰਵਾਇਆ ਹੈ ਅਤੇ ਉਹ ਚੈੱਕ ਬਾਉਂਸ ਹੋ ਜਾਂਦਾ ਹੈ ਤਾਂ ਚੈੱਕ ਬਾਉਂਸ ਹੋਣ ਦਾ ਜੁਰਮਾਨਾ ਵੀ ਤੁਹਾਨੂੰ ਹੀ ਦੇਣਾ ਪਵੇਗਾ।
- ਚੈੱਕ ਬਾਉਂਸ ਨਾ ਹੋਵੇ ਇਸ ਦੇ ਲਈ ਤੁਹਾਨੂੰ ਆਪਣੇ ਅਕਾਉਂਟ 'ਚ ਢੁਕਵੀਂ ਮਾਤਰਾ 'ਚ ਰਕਮ ਪਹਿਲੇ ਹੀ ਜਮ੍ਹਾ ਕਰਵਾਉਣੀ ਹੋਵੇਗੀ।
- ਉਂਝ ਤਾਂ ਬੈਂਕਾਂ ਨੇ ਜੁਰਮਾਨੇ ਦੀ ਰਕਮ ਨਿਰਧਾਰਤ ਕੀਤੀ ਹੁੰਦੀ ਹੈ ਪਰ ਰਿਜ਼ਰਵ ਬੈਂਕ ਆਫ ਇੰਡੀਆ ਨੇ ਅਤੇ ਨਾ ਹੀ ਇੰਡੀਅਨ ਬੈਂਕ ਐਸੋਸੀਏਸ਼ਨ (ਆਈ.ਬੀ.ਏ.) ਨੇ ਜੁਰਮਾਨੇ ਦੀ ਰਕਮ ਦੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਹੱਦ ਨਿਰਧਾਰਤ ਨਹੀਂ ਕੀਤੀ ਹੋਈ ਹੈ।
- ਜੇਕਰ ਚੈੱਕ ਬਾਉਂਸ ਹੋਣ 'ਤੇ ਬੈਂਕ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਇਹ ਸਿਰਫ ਗਾਹਕਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਮਾਮਲੇ 'ਚ ਕਿੰਨੀ ਜਾਗਰੂਕਤਾ ਦਿਖਾਉਂਦੇ ਹਨ।
ਬੈਂਕਾਂ ਵੱਲੋਂ ਚੈੱਕ ਬਾਉਂਸ ਹੋਣ 'ਤੇ ਜੁਰਮਾਨਾ ਲਗਾਉਣ ਦੇ ਪਿੱਛੇ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਪਹਿਲੇ ਦੇ ਸਿਸਟਮ 'ਚ ਬੈਂਕ ਬਹੁਤ ਜ਼ਿਆਦਾ ਛੁਪੀ ਹੋਈ ਕਮਾਈ ਕਰਦੇ ਸਨ ਅਤੇ ਹੁਣ ਉਹ ਕੋਈ ਛੁਪੀ ਹੋਈ ਕਮਾਈ ਨਹੀਂ ਕਰ ਰਹੇ ਹਨ। ਇਸ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਜੁਰਮਾਨਾ ਲਗਾਇਆ ਜਾਂਦਾ ਹੈ।
ਨਿਕੋਨ ਲੈ ਕੇ ਆਈ ਸ਼ਾਨਦਾਰ 'ਸੇਲਫੀ' ਲੈਣ ਵਾਲਾ ਕੈਮਰਾ
NEXT STORY