ਨਵੀਂ ਦਿੱਲੀ- ਆਸੂਸ ਨੇ ਆਪਣੇ ਨਵੇਂ ਜ਼ੈਨਫੋਨ 2 ਸਮਾਰਟਫੋਨ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਹ ਫੋਨ ਜਲਦੀ ਹੀ ਭਾਰਤ 'ਚ ਲਾਂਚ ਹੋਵੇਗਾ। ਹਾਲਾਂਕਿ ਅਜੇ ਕੋਈ ਤਾਰੀਖ ਨਹੀਂ ਦੱਸੀ ਗਈ। ਆਸੂਸ ਇੰਡੀਆ ਨੇ ਆਪਣੇ ਫੇਸਬੁੱਕ ਪੇਜ਼ 'ਤੇ ਬੁੱਧਵਾਰ ਨੂੰ ਇਹ ਤਸਵੀਰ ਸਾਂਝੀ ਕੀਤੀ। ਪੋਸਟ 'ਚ ਆਸੂਸ ਨੇ ਇਸ ਨੂੰ ਫਲੈਗਸ਼ਿਪ ਡਿਸਟਰਾਇਰ ਲਿੱਖਿਆ ਜਿਸ ਤੋਂ ਸਾਫ ਹੈ ਕਿ ਕੰਪਨੀ ਭਾਰਤ 'ਚ ਇਸ ਫੋਨ ਤੋਂ ਕਾਫੀ ਉਮੀਦ ਰੱਖਦੀ ਹੈ।
ਹਾਲਾਂਕਿ ਕੰਪਨੀ ਨੇ ਅਜੇ ਲਾਂਚ ਦੀ ਤਾਰੀਖ ਨਹੀਂ ਦੱਸੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਇਸ ਸਾਲ ਦੇ ਦੂਜੇ ਕਵਾਟਰ 'ਚ ਰਿਲੀਜ਼ ਹੋ ਸਕਦਾ ਹੈ। ਮੰਨਿਆ ਜਾ ਰਿਹਾ ਕਿ ਕੰਪਨੀ ਇਸ ਨੂੰ ਫਲਿਪਕਾਰਟ 'ਤੇ ਹੀ ਵੇਚੇਗੀ। ਫੋਨ ਦਾ ਸ਼ੁਰੂਆਤੀ ਮਾਡਲ 4 ਜੀ.ਬੀ. ਰੈਮ ਵਾਲਾ ਹੋ ਸਕਦਾ ਹੈ। ਫੋਨ ਦੀ ਸਕਰੀਨ 5.5 ਇੰਚ ਫੁੱਲ ਐਚ.ਡੀ. ਹੋਵੇਗੀ ਤੇ ਡਿਸਪਲੇ 1080 ਗੁਣਾ 1920 ਪਿਕਸਲ ਦਾ ਹੋਵੇਗੀ। ਉਥੇ ਪ੍ਰੋਸੈਸਰ 2.3 ਗੀਗਾਹਾਰਟਜ਼ ਕਵਾਡਕੋਰ ਇੰਟੇਲ ਐਟਮ ਦਾ ਹੋਵੇਗਾ। ਇੰਟਰਨਲ ਸਟੋਰੇਜ 64 ਜੀ.ਬੀ. ਦੀ ਹੋਵੇਗੀ। ਰਿਅਰ ਕੈਮਰਾ 13 ਮੈਗਾਪਿਕਸਲ ਤੇ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੋਵੇਗਾ। ਉਥੇ ਬੈਟਰੀ ਵੀ 3000 ਐਮ.ਏ.ਐਚ. ਦੀ ਹੋਵੇਗੀ।
ਜੇਕਰ ਬਾਉਂਸ ਹੋ ਗਿਆ ਚੈੱਕ ਤਾਂ ਬਚਣ ਦੇ ਲਈ ਅਪਣਾਓ ਇਹ ਤਰੀਕੇ
NEXT STORY