ਬੀਜਿੰਗ— ਇੰਟਰਨੈੱਟ ਯੂਜ਼ ਕਰਨ ਦੀ ਆਦਤ ਨੇ ਅੱਜ-ਕੱਲ੍ਹ ਦੇ ਬੱਚਿਆਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਭਾਰਤ ਸਮੇਤ ਕਈ ਦੇਸ਼ਾਂ ਦੇ ਬੱਚੇ ਭਵਿੱਖ ਬਣਾਉਣ ਦੀ ਉਮਰ ਵਿਚ ਆਪਣਾ ਸਮਾਂ ਇੰਟਰਨੈੱਟ 'ਤੇ ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਕਰਨ ਵਿਚ ਗਾਲ ਦਿੰਦੇ ਹਨ। ਭਾਰਤ ਹੀ ਨਹੀਂ ਚੀਨ ਵੀ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ ਤੇ ਉਸ ਨੇ ਇਸ ਪਰੇਸ਼ਾਨੀ ਤੋਂ ਨਿਜਾਤ ਪਾਉਣ ਦਾ ਤਰੀਕਾ ਵੀ ਲੱਭ ਲਿਆ ਹੈ। ਚੀਨ ਦੀ ਸਰਕਾਰ ਸਮਝ ਗਈ ਹੈ ਕਿ ਇੰਟਰਨੈੱਟ ਦੀ ਆਦਤ ਉਸ ਲਈ ਸਭ ਤੋਂ ਵੱਡਾ ਖਤਰਾ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ 'ਇੰਟਰਨੈੱਟ ਐਡੀਕਸ਼ਨ' ਦਾ ਨਾਂ ਦਿੱਤਾ ਹੈ। ਸਰਕਾਰ ਨੇ ਇੰਟਰਨੈੱਟ ਐਡੀਕਸ਼ਨ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਮਿਲਟਰੀ ਸਟਾਈਲ ਦਾ ਬੂਟਕੈਂਪ ਖੋਲ੍ਹਿਆ ਹੈ। ਰਾਜਧਾਨੀ ਬੀਜਿੰਗ ਦੇ ਉਪਨਗਰ ਵਿਚ ਹਜ਼ਾਰਾਂ ਬੱਚੇ ਕੈਂਪ ਵਿਚ ਸ਼ਾਮਲ ਹੋ ਕੇ ਇੰਟਰਨੈੱਟ ਦੀ ਆਦਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬੂਟਕੈਂਪ ਦੀ ਸ਼ੁਰੂਆਤ 2006 ਵਿਚ ਕੀਤੀ ਗਈ ਸੀ। ਜਿੱਥੇ ਡੈਕਸ ਇੰਟਰਨੈੱਟ ਅਡੀਕਸ਼ਨ ਟ੍ਰੀਟਮੈਂਟ ਸੈਂਟਰ ਵਿਚ ਕਰੀਬ 6000 ਨੌਜਵਾਨ ਆ ਚੁੱਕੇ ਹਨ। ਦਾਅਵਾ ਹੈ ਕਿ 75 ਫੀਸਦੀ ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿਚ ਪੂਰੀ ਤਰ੍ਹਾਂ ਠੀਕ ਕਰਕੇ ਭੇਜਿਆ ਜਾਂਦਾ ਹੈ। ਇਨ੍ਹਾਂ ਬੀਮਾਰਾਂ ਵਿਚ ਜ਼ਿਆਦਾਤਰ ਲੜਕੇ ਸ਼ਾਮਲ ਹੁੰਦੇ ਹਨ।
ਇਸ ਕੈਂਪ ਦੇ ਡਾਕਟਰ ਅਤੇ ਪੀਪੁਲਜ਼ ਲਿਬਰੇਸ਼ਨ ਆਰਮੀ ਦੇ ਕਰਨਲ ਟਾਓ ਰਾਨ ਨੇ ਦੱਸਿਆ ਕਿ ਦੇਸ਼ ਵਿਚ 632 ਮਿਲੀਅਨ ਯੂਜ਼ਰ ਇੰਟਰਨੈੱਟ ਨਾਲ ਪ੍ਰਭਾਵਿਤ ਹਨ। 90 ਫੀਸਦੀ ਲੋਕ ਤਾਂ ਦੂਜੇ ਇਨਸਾਨ ਨੂੰ ਮਿਲਣਾ ਹੀ ਭੁੱਲ ਚੁੱਕੇ ਹਨ। ਉਹ ਸਿਰਫ ਇੰਟਰਨੈੱਟ 'ਤੇ ਲੱਗੇ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ। ਕਈ ਨੌਜਵਾਨ ਮਾਨਸਿਕ ਰੂਪ ਨਾਲ ਬੀਮਾਰ ਹਨ। ਲੱਖਾਂ ਮਰੀਜ਼ਾਂ ਨੂੰ ਤਾਂ ਲਗਾਤਾਰ 14-14 ਘੰਟੇ ਮੋਬਾਈਲ ਅਤੇ ਕੰਪਿਊਟਰਾਂ ਦੀ ਸਕ੍ਰੀਨ ਦੇਖਦੇ ਰਹਿਣ ਕਰਕੇ ਅੱਖਾਂ ਦੀ ਪਰੇਸ਼ਾਨੀ ਹੋ ਚੁੱਕੀ ਹੈ। ਇਸ ਕੈਂਪ ਵਿਚ ਬੱਚਿਆਂ ਦੀ ਲਗਾਤਾਰ ਨਿਗਰਾਨੀ ਕਰਕੇ ਉਨ੍ਹਾਂ ਦੇ ਇੰਟਰਨੈੱਟ ਦੇ ਨਸ਼ੇ ਨੂੰ ਛੁਡਵਾਇਆ ਜਾਂਦਾ ਹੈ।
116 ਸਾਲ ਦੀ ਵੀਵਰ ਬਣੀ ਦੁਨੀਆਂ ਦੀ ਸਭ ਤੋਂ ਬਜ਼ੁਰਗ ਇਨਸਾਨ (ਦੇਖੋ ਤਸਵੀਰਾਂ)
NEXT STORY