ਸਨਾ- ਯਮਨ 'ਚ ਸ਼ਿਯਾ ਵਿਦਰੋਹੀਆਂ ਨੂੰ ਅੱਗੇ ਵੱਧਣ ਤੋਂ ਰੋਕਣ ਦੀ ਕੋਸ਼ਿਸ਼ ਦੇ ਅਧੀਨ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਬੰਧਨ ਨੇ ਯਮਨੀ ਫੋਰਸਾਂ ਲਈ ਜਹਾਜ਼ ਤੋਂ ਹਥਿਆਰ ਸੁੱਟੇ ਹਨ। ਉਧਰ ਅਲ ਕਾਇਦਾ ਦੇ ਅੱਤਵਾਦੀਆਂ ਨੇ ਹਿੰਸਾਗ੍ਰਸਤ ਦੇਸ਼ 'ਚ ਆਪਣੀ ਪਕੜ ਮਜ਼ਬੂਤ ਕਰਦੇ ਹੋਏ ਪੂਰਬੀ ਯਮਨ 'ਚ ਇਕ ਮੁੱਖ ਸੈਨਾ ਅੱਡੇ 'ਤੇ ਕਬਜ਼ਾ ਕਰ ਲਿਆ ਹੈ। ਇਕ ਪਾਸੇ ਹੁਦੀ ਸ਼ਿਯਾ ਵਿਦਰੋਹੀਆਂ ਅਤੇ ਸੰਕਟਗ੍ਰਸਤ ਆਬਿਤ ਰੱਬੋ ਮੰਜੂਰ ਹਾਦੀ ਦੇ ਸਮਰਥਕ ਲੜਾਕਿਆਂ ਦੇ ਵਿਚਕਾਰ ਭਿਆਨਕ ਲੜਾਈ ਚੱਲ ਰਹੀ ਹੈ। ਉਧਰ ਦੂਜੇ ਪਾਸੇ ਅਲ ਕਾਇਦਾ ਦੀ ਯਮਨ ਸ਼ਾਖਾ ਇਸ ਦੇਸ਼ 'ਚ ਆਪਣੇ ਅਸਰ ਦਾ ਵਿਸਤਾਰ ਕਰ ਰਹੀ ਹੈ ਅਤੇ ਜ਼ਿਆਦਾ ਖੇਤਰ 'ਤੇ ਆਪਣਾ ਕਬਜ਼ਾ ਜਮ੍ਹਾ ਰਹੀ ਹੈ। ਵਿਦਰੋਹੀਆਂ ਨੂੰ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਦੀ ਵਫਾਦਾਰ ਸੈਨਾ ਅਤੇ ਪੁਲਸ ਦਾ ਸਮਰਥਨ ਹਾਸਲ ਹੈ।
ਈਰਾਨ 'ਚ ਇਸ ਮਹਿਲਾ ਨੇ ਤੋੜੇ ਸੋਚ ਦੇ ਬੰਧਨ, ਹਾਸਲ ਕੀਤੀ ਅਨੋਖੀ ਜਿੱਤ (ਦੇਖੋ ਤਸਵੀਰਾਂ)
NEXT STORY