ਜਲੰਧਰ - ਤਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹੁਣ ਤੁਹਾਡਾ ਪਾਸਪੋਰਟ ਬਿਨ੍ਹਾਂ ਕਿਸੇ ਰਿਸ਼ਵਤ ਦੇ ਤੁਹਾਡੇ ਕੋਲ 7 ਦਿਨਾਂ 'ਚ ਘਰ ਆ ਜਾਵੇਗਾ। ਜਲੰਧਰ ਪੁਲਸ ਨੇ ਜਨਤਾ ਨੂੰ ਪੁਲਸ ਦੀ ਪਾਰਦਰਸ਼ੀ ਸੇਵਾਵਾਂ ਦਾ ਫਾਇਦਾ ਦੇਣ ਲਈ ਵਿਸ਼ੇਸ਼ ਮੁਹਿੰਮ ਅਧੀਨ ਪਾਸਪੋਰਟ ਪੁੱਛਗਿਛ ਲਈ ਬਾਈਕ ਸੇਵਾ ਸ਼ੁਰੂ ਕੀਤੀ ਹੈ। ਜਲੰਧਰ ਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ 14 ਪੁਲਸ ਸਟੇਸ਼ਨਾਂ 'ਚ 2-2 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਹਰ ਟੀਮ ਨੂੰ ਵੈਰੀਫਿਕੈਸ਼ਨ ਦੀ ਪੂਰੀ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਸਾਰਿਆਂ ਨੂੰ ਮੋਟਰਸਾਇਕਲ ਤੋਂ ਇਲਾਵਾ ਮੋਬਾਇਲ, ਡਿਜਿਟਲ ਕੈਮਰੇ, ਟਿਫਿਨ ਬਾਕਸ ਅਤੇ ਪੈਟਰੋਲ ਦੀ ਸੁਵਿਧਾ ਵੀ ਦਿੱਤੀ ਗਈ ਹੈ।
ਰਿਸ਼ਵਤਖੋਰੀ ਦਾ ਨੈੱਟਵਰਕ ਲੋਕਾਂ ਦੀ ਮਦਦ ਨਾਲ ਤੋੜਾਂਗੇ : ਭਗਵੰਤ ਮਾਨ
NEXT STORY