ਵਾਸ਼ਿੰਗਟਨ— ਆਕਾਸ਼ਗੰਗਾ ਵਿਚ ਤਾਰੇ ਲਗਭਗ 10 ਅਰਬ ਸਾਲ ਪਹਿਲਾਂ ਆਪਣੇ ਚਰਮ 'ਤੇ ਸਨ ਪਰ ਸਾਡਾ ਸੂਰਜ ਜ਼ਰਾ ਦੇਰ ਨਾਲ ਆਇਆ ਸੀ। ਤਾਰਾਮੰਡਲਾਂ ਦੇ ਹੁਣ ਤਕ ਦੇ ਸਭ ਤੋਂ ਵੱਡੇ ਸਰਵੇਖਣਾਂ ਵਿਚੋਂ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਸੂਰਜ ਅੱਜ ਤੋਂ ਲਗਭਗ 5 ਅਰਬ ਸਾਲ ਪਹਿਲਾਂ ਤਕ ਵੀ ਨਹੀਂ ਆਇਆ ਸੀ। ਪੁਲਾੜ ਵਿਗਿਆਨੀਆਂ ਨੇ ਪਾਇਆ ਹੈ ਕਿ ਸਾਡੀ ਆਕਾਸ਼ਗੰਗਾ ਵਿਚ ਇਕ ਸ਼ਾਨਦਾਰ 'ਬੇਬੀ ਬੂਮ' ਆਇਆ ਸੀ, ਜਦੋਂ ਤਾਰਿਆਂ ਦਾ ਬਣਨਾ ਤੇਜ਼ੀ ਨਾਲ ਹੋ ਰਿਹਾ ਸੀ ਅਤੇ ਇਹ ਦਰ ਅੱਜ ਦੇ ਮੁਕਾਬਲੇ 30 ਗੁਣਾ ਤੇਜ਼ ਸੀ।
ਖੋਜਕਾਰਾਂ ਨੇ ਕਿਹਾ ਕਿ ਸਾਡਾ ਸੂਰਜ ਜ਼ਰਾ ਦੇਰ ਨਾਲ ਆਇਆ ਸੀ। ਉਸ ਸਮੇਂ ਤਕ ਸਾਡੇ ਤਾਰਾਮੰਡਲ ਵਿਚ ਤਾਰਿਆਂ ਦੇ ਬਣਨ ਦੀ ਦਰ ਬਹੁਤ ਘੱਟ ਸੀ। ਖੋਜਕਾਰਾਂ ਨੇ ਕਿਹਾ ਕਿ ਹਾਲਾਂਕਿ ਸੂਰਜ ਦੇ ਦੇਰ ਨਾਲ ਆਉਣ ਨਾਲ ਸਾਡੇ ਸੌਰਮੰਡਲ ਵਿਚ ਗ੍ਰਹਿਆਂ ਦੇ ਵਿਕਾਸ ਨੂੰ ਬੜ੍ਹਾਵਾ ਮਿਲਿਆ ਹੋਵੇਗਾ। ਤਾਰਿਆਂ ਦੇ ਬਣਨ ਤੋਂ ਬਾਦ ਹਾਈਡ੍ਰੋਜਨ ਅਤੇ ਹੀਲੀਅਮ ਨਾਲ ਭਾਰੀ ਤੱਤ ਜ਼ਿਆਦਾ ਮਾਤਰਾ ਵਿਚ ਸਨ ਕਿਉਂਕਿ ਜ਼ਿਆਦਾ ਭਾਰੀ ਤਾਰਿਆਂ ਦਾ ਜੀਵਨਕਾਲ ਜਲਦੀ ਖਤਮ ਹੋ ਗਿਆ ਸੀ ਅਤੇ ਇਸਦੇ ਕਾਰਨ ਤਾਰਾਮੰਡਲ ਵਿਚ ਅਜਿਹੇ ਪਦਾਰਥ ਲੋੜੀਂਦੀ ਮਾਤਰਾ ਵਿਚ ਹੋ ਗਏ, ਜੋ ਗ੍ਰਹਿਆਂ ਅਤੇ ਇਥੋਂ ਤਕ ਕਿ ਧਰਤੀ 'ਤੇ ਜੀਵਨ ਲਈ ਜ਼ਰੂਰੀ ਅੰਸ਼ ਸਨ। ਪੁਲਾੜ ਵਿਗਿਆਨੀਆਂ ਕੋਲ ਆਕਾਸ਼ਗੰਗਾ ਦੇ ਬਣਨ ਵਾਲੇ ਸਾਲਾਂ ਦੀ ਫੋਟੋਆਂ ਨਹੀਂ ਹਨ, ਜਿਸ ਨਾਲ ਤਾਰਿਆਂ ਦੇ ਬਣਨ ਦੀ ਤੇਜ਼ ਗਤੀ ਦੇ ਇਤਿਹਾਸ ਦਾ ਪਤਾ ਲਗਾਇਆ ਜਾ ਸਕੇ।
ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ, ਦੇਖੋ ਜ਼ਿੰਦਗੀ ਲਈ ਗਰੀਬ ਹੈ ਤਰਲੇ ਕਰਦਾ (ਦੇਖੋ ਤਸਵੀਰਾਂ)
NEXT STORY