ਯੁਨਲਾਂਗ— ਗਰੀਬ ਦਾ ਦਰਦ ਚੀਨ ਦੇ ਰਹਿਣ ਵਾਲੇ ਬ੍ਰੋਕ ਜਿਆ ਬਿਨਹੁਈ ਤੋਂ ਬੇਹਤਰ ਸ਼ਾਇਦ ਹੀ ਕੋਈ ਦੱਸ ਸਕੇ। ਯੂਨਾਨ ਸੂਬੇ ਦੇ ਯੁਨਲਾਂਗ 'ਚ ਰਹਿਣ ਵਾਲੇ 25 ਸਾਲਾ ਬ੍ਰੋਕ ਜਿਆ ਬਿਨਹੁਈ ਜਾਨਲੇਵਾ ਬੀਮਾਰੀ ਕੈਂਸਰ ਨਾਲ ਪੀੜਤ ਹੈ। ਖਰਾਬ ਆਰਥਿਕ ਹਲਾਤ ਦੇ ਚਲਦੇ ਉਹ ਹਸਪਤਾਲ 'ਚ ਮਹਿੰਗਾ ਇਲਾਜ ਨਹੀਂ ਕਰਵਾ ਸਕਦਾ। ਅਜਿਹੇ 'ਚ ਉਸ ਨੇ ਆਪਣੇ ਇਲਾਜ ਦਾ ਦੇਸੀ ਤਰੀਕਾ ਲੱਭਿਆ ਹੈ। ਉਹ ਬਲਦੀਆਂ ਹੋਈਆਂ ਲਕੜੀਆਂ ਦੇ ਉੱਪਰ ਆਪਣੇ ਸਰੀਰ ਨੂੰ ਤਪਾ ਰਿਹਾ ਹੈ।
ਬਿਨਹੁਈ ਦਾ ਕਹਿਣਾ ਹੈ ਕਿ 42 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਉਸ ਦੇ ਸਰੀਰ 'ਚ ਕੈਂਸਰ ਦੇ ਸੈੱਲਾਂ ਨੂੰ ਖਤਮ ਕਰ ਸਕਦਾ ਹੈ। ਇਸ ਲਈ ਉਹ ਰੋਜ਼ਾਨਾ ਅੱਗ ਦੇ ਉੱਪਰ ਸਰੀਰ ਨੂੰ ਤਪਾਉਂਦਾ ਹੈ। ਇਸ ਲਈ ਬਿਨਹੁਈ ਨੇ ਆਪਣੇ ਘਰ ਦੇ ਪਿੱਛੇ ਖਾਸ ਕਿਸਮ ਦਾ ਇੰਤਜ਼ਾਮ ਕੀਤਾ ਹੈ। ਉਸ ਨੂੰ ਇਸ ਥੈਰੇਪੀ ਨਾਲ ਫਾਇਦੇ ਦੀ ਉਮੀਦ ਹੈ।
ਬਿਨਹੁਈ ਨੂੰ 2013 'ਚ ਬਲਡ ਕੈਂਸਰ ਦੀ ਬੀਮਾਰੀ ਦਾ ਪਤਾ ਲੱਗਾ। ਇਸ ਤੋਂ ਬਾਅਦ ਮਦਦਕਰਤਾਵਾਂ ਦੇ ਆਰਥਿਕ ਸਹਿਯੋਗ ਨਾਲ ਉਸ ਨੇ ਬੋਨਮੈਰੋ ਵੀ ਟਰਾਂਸਪਲਾਂਟ ਕਰਵਾਇਆ। ਬਾਕੀ ਦੇ ਇਲਾਜ 'ਚ ਹੁਣ ਤੱਕ ਉਸ ਦੇ ਪਰਿਵਾਰ ਦੀ ਸਾਰੀ ਜਮ੍ਹਾਪੁੰਜੀ ਖਰਚ ਹੋ ਚੁੱਕੀ ਹੈ। ਹਾਲਾਂਕਿ, ਬਿਨਹੁਈ ਹਾਰ ਮੰਨਣ ਲਈ ਤਿਆਰ ਨਹੀਂ ਹੈ। ਹੁਣ ਉਹ ਆਪਣੇ ਤਰੀਕੇ ਨਾਲ ਬੀਮਾਰੀ ਨਾਲ ਨਜਿੱਠਣ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ।
ਔਰਤਾਂ ਨੇ ਚੁੱਕੇ ਹਥਿਆਰ, ਕੀਤੇ ਫਾਇਰ 'ਤੇ ਫਾਇਰ (ਵੀਡੀਓ)
NEXT STORY