ਚੰਡੀਗੜ੍ਹ : ਪ੍ਰਸਿੱਧ ਏਅਰ ਕੰਡੀਸ਼ਨਰ ਕੰਪਨੀ ਡੇਕਿਨ ਦੇ ਬ੍ਰਾਂਚ ਹੈੱਡ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਬੀਤੀ ਰਾਤ ਉਸ ਦਾ ਡਰਾਈਵਰ ਉਸ ਨੂੰ ਹੋਟਲ 'ਚ ਲਾਹ ਕੇ ਗੱਡੀ ਸਮੇਤ ਫਰਾਰ ਹੋ ਗਿਆ। ਜਿਸ ਸਮੇਂ ਇਹ ਘਟਨਾ ਹੋਈ, ਉਸ ਸਮੇਂ ਦਿਨੇਸ਼ ਮੀਟਿੰਗ ਅਟੈਂਡ ਕਰਕੇ ਬਾਹਰ ਨਿਕਲੇ ਸਨ। ਗੱਡੀ ਅਤੇ ਡਰਾਈਵਰ ਨਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਸੰਬੰਧਤ ਥਾਣਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਦਿਨੇਸ਼ ਡਾਲੀਆ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦਿਨੇਸ਼ ਡਾਲੀਆ ਏ.ਸੀ. ਨਿਰਮਾਤਾ ਪ੍ਰਸਿੱਧ ਕੰਪਨੀ ਡੇਕਿਨ ਦੇ ਸੀਲ ਬ੍ਰਾਂਚ ਹੈੱਡ ਹਨ। ਉਹ ਸੈਕਟਰ 19-ਏ 'ਚ ਰਹਿੰਦੇ ਹਨ। ਬੀਤੇ ਸ਼ਨੀਵਾਰ ਰਾਤ 9 ਵਜੇ ਉਹ ਇੰਡਸਟਰੀਅਲ ਏਰੀਆ ਸਥਿਤ ਪਰਲ ਹੋਟਲ 'ਚ ਮੀਟਿੰਗ ਅਟੈਂਡ ਕਰਨ ਲਈ ਗਏ ਸਨ। ਮੀਟਿੰਗ ਖਤਮ ਹੋਣ ਪਿੱਛੋਂ ਜਦੋਂ ਉਹ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਆਪਣੀ ਸਵਿਫਟ ਗੱਡੀ (ਸੀ.ਐੱਚ.-01-ਏ.ਐੱਲ.-3803) ਕਿਤੇ ਨਜ਼ਰ ਨਾ ਆਈ। ਬਹੁਤ ਭਾਲਣ 'ਤੇ ਵੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਸੈਕਟਰ-31 ਦੀ ਥਾਣਾ ਪੁਲਸ ਨੂੰ ਸੂਚਨਾ ਦਿੱਤੀ। ਰਾਤ ਲੱਗਭਗ ਸਵਾ 12 ਵਜੇ ਹੋਈ ਇਸ ਘਟਨਾ ਨਾਲ ਸਾਰੇ ਸ਼ਹਿਰ 'ਚ ਖਲਬਲੀ ਮਚ ਗਈ ਹੈ।
ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਡਾਲੀਆ ਨੇ ਕੁਝ ਦਿਨ ਪਹਿਲਾਂ ਹੀ ਪੁਰਾਣੇ ਨੌਕਰ ਦੇ ਕਹਿਣ 'ਤੇ ਇਹ ਨਵਾਂ ਡਰਾਈਵਰ ਰੱਖਿਆ ਸੀ। ਹਾਲਾਂਕਿ ਪੁਲਸ ਨੇ ਪੁੱਛ-ਪੜਤਾਲ ਲਈ ਪੁਰਾਣੇ ਡਰਾਈਵਰ ਨੂੰ ਬੁਲਾਇਆ ਹੈ। ਪੁਲਸ ਦੇ ਉੱਚ ਅਧਿਕਾਰੀਆਂ ਦਾ ਕਹਿਣੈ ਕਿ ਦੋਸ਼ੀ ਡਰਾਈਵਰ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਡਾਲੀਆ ਨੇ ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਹੀ ਨਵਾਂ ਡਰਾਈਵਰ ਰੱਖਿਆ ਸੀ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੇ ਕਾਗਜ਼ਾਤ ਜਮ੍ਹਾ ਕਰਵਾਏ ਹੋਏ ਸਨ।
ਵੇਖ ਲਓ ਇਨ੍ਹਾਂ ਦੇ ਕਾਰੇ, ਬਣਦੇ ਸਾਧੂ ਧੰਦੇ ਕਾਲੇ (ਵੀਡੀਓ)
NEXT STORY