ਨਵੀਂ ਦਿੱਲੀ- ਮੁਸਲਿਮ ਫਿਰਕੇ ਤੋਂ ਵੋਟਿੰਗ ਦਾ ਅਧਿਕਾਰ ਖੋਹ ਲਏ ਜਾਣ ਦੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਦੇ ਵਾਦ-ਵਿਵਾਦ ਵਾਲੇ ਬਿਆਨ 'ਤੇ ਏ. ਆਈ. ਐੱਮ. ਆਈ. ਐੱਮ. ਦੇ ਰਾਸ਼ਟਰੀ ਪ੍ਰਧਾਨ ਅਸਦੂਦੀਨ ਓਵੈੱਸੀ ਨੇ ਪਲਟਵਾਰ ਕੀਤਾ ਹੈ। ਸ਼ਿਵ ਸੈਨਾ ਸੰਸਦ ਮੈਂਬਰ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਓਵੈੱਸੀ ਨੇ ਅੱਜ ਕਿਹਾ, ''ਕੋਈ ਵੀ ਮਾਈ ਦਾ ਲਾਲ ਮੁਸਲਮਾਨਾਂ ਤੋਂ ਵੋਟ ਪਾਉਣ ਦਾ ਅਧਿਕਾਰ ਨਹੀਂ ਖੋਹ ਸਕਦਾ।'' ਇਸ ਮਸਲੇ 'ਤੇ ਸਖਤ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਤਾਂ ਸ਼ਿਵ ਸੈਨਾ ਦੇ ਮੁੱਖ ਪੱਤਰ ਦੇ ਪ੍ਰਕਾਸ਼ਨ 'ਤੇ ਰੋਕ ਲਗਾਉਣ ਅਤੇ ਰਾਊਤ ਦੀ ਗ੍ਰਿਫਤਾਰੀ ਦੀ ਮੰਗ ਕਰ ਦਿੱਤੀ ਹੈ। ਉੱਧਰ ਸੰਜੇ ਰਾਊਤ ਦੇ ਇਸ ਬਿਆਨ ਦੇ ਵਿਰੁੱਧ ਦਿੱਲੀ ਵਿਚ ਇਕ ਵਿਅਕਤੀ ਨੇ ਪੁਲਸ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਕੇ ਮੁਕੱਦਮਾ ਦਾਇਰ ਕਰਨ ਦੀ ਮੰਗ ਕੀਤੀ ਹੈ।
ਆਜ਼ਮ ਖਾਨ ਚਲਾ ਰਹੇ ਹਨ ਯੂ. ਪੀ. ਸਰਕਾਰ : ਸਾਧਵੀ ਨਿਰੰਜਨ ਯੋਤੀ
NEXT STORY