ਨਵੀਂ ਦਿੱਲੀ, ਕੇਂਦਰੀ ਮੰਤਰੀ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁਖ ਮੰਤਰੀ ਉਮਾ ਭਾਰਤੀ ਨੇ ਸੂਬੇ ਦੇ ਕਾਰੋਬਾਰੀ ਪ੍ਰੀਖਿਆ ਮੰਡਲ (ਵਿਆਪਮ) ਘਪਲੇ ਵਿਚ ਖੁਦ ਨੂੰ ਬਿਲਕੁਲ ਪਾਕ-ਸਾਫ ਦੱਸਦੇ ਹੋਏ ਅੱਜ ਕਿਹਾ ਕਿ ਉਹ ਇਸ ਮਾਮਲੇ ਵਿਚ ਮੱਧ ਪ੍ਰਦੇਸ਼ ਹਾਈ ਕੋਰਟ, ਪੁਲਸ ਦੀ ਐੱਸ.ਟੀ.ਐੱਫ. ਅਤੇ ਆਈ.ਟੀ. ਨੂੰ ਹਰੇਕ ਕਿਸਮ ਦਾ ਸਹਿਯੋਗ ਦੇਣ ਲਈ ਤਿਆਰ ਹਨ। ਉਮਾ ਭਾਰਤੀ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵਿਆਪਮ ਦੇ ਮਾਮਲੇ ਤੋਂ ਬਹੁਤ ਦੂਰ ਹਾਂ ਅਤੇ ਇਸ ਗੱਲ ਨੂੰ ਲੈ ਕੇ ਮੈਂ ਪ੍ਰਚੰਡ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹਾਂ ਕਿ ਜਿਸ ਤਰ੍ਹਾਂ ਸ਼੍ਰੀਮਤੀ ਸੋਨੀਆ ਗਾਂਧੀ ਦਾ ਵਿਆਪਮ ਘਪਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੋ ਸਕਦਾ, ਉਸੇ ਤਰ੍ਹਾਂ ਮੇਰਾ ਵੀ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ।
ਕੋਈ ਮਾਈ ਦਾ ਲਾਲ ਨਹੀਂ ਖੋਹ ਸਕਦਾ ਵੋਟਿੰਗ ਦਾ ਅਧਿਕਾਰ : ਓਵੈੱਸੀ
NEXT STORY