ਮੁੰਬਈ - ਮਹਾਰਾਸ਼ਟਰ ਤੇ ਕੇਂਦਰ 'ਚ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਉਸ ਨੂੰ ਨਕਲੀ ਰਾਮ ਭਗਤਾਂ ਦੀ ਪਾਰਟੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਉੱਤਰ ਪ੍ਰਦੇਸ਼ 'ਚ 2017 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 403 ਸੀਟਾਂ 'ਤੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਹੈ। ਸ਼ਿਵ ਸੈਨਾ ਯੂ. ਪੀ. ਅਸੈਂਬਲੀ ਚੋਣਾਂ ਵਿਚ ਅਯੁੱਧਿਆ 'ਚ ਰਾਮ ਮੰਦਰ ਬਣਾਉਣ ਦੇ ਵਾਅਦਿਆਂ ਨਾਲ ਉਤਰੇਗੀ। ਸ਼ਿਵ ਸੈਨਾ ਨੇ ਇਹ ਵੀ ਕਿਹਾ ਕਿ ਮੁਸਲਮਾਨ ਮੁਫਤੀ ਦੀਆਂ ਰਿਓੜੀਆਂ ਅਤੇ ਰਿਜ਼ਰਵੇਸ਼ਨ ਨਾਲ ਮਜ਼ਬੂਤ ਨਹੀਂ ਬਣ ਸਕਦੇ। ਸ਼ਿਵ ਸੈਨਾ ਨੇ ਕਿਹਾ ਕਿ ਦੇਸ਼ ਵਿਚ ਮੁਸਲਮਾਨਾਂ ਦਾ ਭਲਾ ਤਾਂ ਹੀ ਹੋ ਸਕਦਾ ਹੈ, ਜੇ ਉੇਹ 2 ਬੱਚਿਆਂ ਨੂੰ ਪੈਦਾ ਕਰਨ ਵਾਲੇ ਮਾਪਦੰਡ ਅਪਣਾਉਣਗੇ। ਸ਼ਿਵ ਸੈਨਾ ਨੇ ਮੁਸਲਮਾਨਾਂ ਨੂੰ ਨਸਬੰਦੀ ਕਰਾਉਣ ਦੀ ਵੀ ਸਲਾਹ ਦਿੱਤੀ।
ਸ਼ਿਵ ਸੈਨਾ ਉੱਤਰ ਪ੍ਰਦੇਸ਼ ਦੇ ਪ੍ਰਧਾਨ ਅਨਿਲ ਸਿੰਘ ਨੇ ਐਤਵਾਰ ਕਾਨਪੁਰ ਦੇ ਕਿਦਵਈ ਨਗਰ 'ਚ ਇਹ ਗੱਲ ਕਹੀ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਹੀ ਕਰਦੇ ਹਾਂ ਅਤੇ ਨਕਲੀ ਰਾਮ ਭਗਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਹ ਗੱਲ ਉਸ ਮੀਟਿੰਗ ਵਿਚ ਲੱਗੇ ਬੈਨਰ 'ਤੇ ਵੀ ਲਿਖੀ ਹੋਈ ਸੀ। ਸਿੰਘ ਨੇ ਕਿਹਾ, ''ਭਾਜਪਾ ਨੇਤਾ ਭਗਵਾਨ ਰਾਮ ਦੇ ਫਰਜ਼ੀ ਭਗਤ ਹਨ। ਇਨ੍ਹਾਂ ਨੇ ਕੇਂਦਰ ਦੀ ਸੱਤਾ ਵੀ ਮੁਕੰਮਲ ਬਹੁਮਤ ਨਾਲ ਹਾਸਲ ਕਰ ਲਈ, ਫਿਰ ਵੀ ਰਾਮ ਮੰਦਰ ਬਣਾਉਣ ਤੋਂ ਮੁੱਕਰ ਰਹੇ ਹਨ। ਸ਼ਿਵ ਸੈਨਾ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਦੇਸ਼ ਦੀਆਂ ਸਾਰੀਆਂ 403 ਸੀਟਾਂ 'ਤੇ ਚੋਣ ਲੜੇਗੀ। ਜੇਕਰ ਪ੍ਰਦੇਸ਼ ਵਿਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਹਿੰਦੂਤਵ ਦੇ ਏਜੰਡੇ ਨੂੰ ਅਪਣਾਵਾਂਗੇ ਅਤੇ ਅਯੁੱਧਿਆ 'ਚ ਰਾਮ ਮੰਦਰ ਬਣਾਵਾਂਗੇ। ਭਾਜਪਾ ਨੇ ਹਿੰਦੂਤਵ ਤੇ ਰਾਮ ਮੰਦਰ ਨੂੰ ਆਪਣੇ ਏਜੰਡੇ ਤੋਂ ਬਾਹਰ ਕਰ ਦਿੱਤਾ ਹੈ ਪਰ ਸ਼ਿਵ ਸੈਨਾ ਇਨ੍ਹਾਂ ਮੁੱਦਿਆਂ ਨੂੰ ਉਠਾਉਣ ਤੋਂ ਨਹੀਂ ਰੁਕੇਗੀ।
ਜਿਵੇਂ ਸੋਨੀਆ ਗਾਂਧੀ ਦਾ ਕੋਈ ਸੰਬੰਧ ਨਹੀਂ, ਉਸੇ ਤਰ੍ਹਾਂ ਮੇਰਾ ਵੀ ਕੋਈ ਵਾਸਤਾ ਨਹੀਂ : ਉਮਾ
NEXT STORY