ਨਵੀਂ ਦਿੱਲੀ - ਭਾਰਤੀ ਹਵਾਈ ਸੈਨਾ ਦੀ ਤਾਕਤ ਨੂੰ ਵਧਾਉਣ ਲਈ 20 ਕਰੋੜ ਡਾਲਰ ਖਰਚ ਕਰਕੇ 126 ਮੀਡੀਅਮ ਮਲਟੀ ਰੋਲ ਕਾਮਬੈਟ ਏਅਰਕ੍ਰਾਫਟ (ਐੱਸ. ਐੱਸ. ਆਰ. ਸੀ. ਏ.) ਖਰੀਦਣ ਦੀ ਯੋਜਨਾ 'ਤੇ ਸ਼ੱਕ ਦੇ ਬੱਦਲ ਛਾ ਗਏ ਹਨ। ਹਵਾਈ ਸੈਨਾ ਇਸ ਲਈ ਟੈਂਡਰ ਵੀ ਜਾਰੀ ਕਰ ਚੁੱਕੀ ਹੈ ਪਰ ਇਸੇ ਵਿਚਕਾਰ ਵਿਦੇਸ਼ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਧੇ ਫਰਾਂਸ ਸਰਕਾਰ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦਾ ਕਰਾਰ ਕਰ ਲਿਆ ਹੈ। ਹਲਕੇ ਲੜਾਕੂ ਜਹਾਜ਼ਾਂ ਲਈ ਟੈਂਡਰ ਭਰਨ ਵਾਲਿਆਂ ਵਿਚ ਫਰਾਂਸ ਦੀ ਰਾਫੇਲ ਜਹਾਜ਼ ਬਣਾਉਣ ਵਾਲੀ ਕੰਪਨੀ ਦਸਾਲਟ ਵੀ ਸ਼ਾਮਲ ਹੈ। ਫੌਜ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਰਾਫੇਲ ਸੌਦੇ ਦੇ ਸਿੱਧੇ ਦੋ ਦੇਸ਼ਾਂ ਦੀਆਂ ਸਰਕਾਰਾਂ ਵਿਚਕਾਰ ਤੈਅ ਹੋ ਜਾਣ ਤੋਂ ਬਾਅਦ ਹੁਣ ਅਨਿਸ਼ਚਿਤਤਾ ਇਸ ਗੱਲ ਨੂੰ ਲੈ ਕੇ ਹੈ ਕਿ ਹਵਾਈ ਸੈਨਾ ਦੀ ਅਗਲੀ ਡੀਲ ਵਿਚ ਦਸਾਲਟ ਕਿਸ ਰੂਪ ਵਿਚ ਸ਼ਾਮਲ ਹੋਵੇਗੀ।
ਡਾ. ਅੰਬੇਦਕਰ ਦੇ 3 ਦੁਰਲੱਭ ਪੱਤਰਾਂ ਦਾ ਖੁਲਾਸਾ
NEXT STORY