ਕੋਲਹਾਪੁਰ (ਮਹਾਰਾਸ਼ਟਰ) - ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜਯੰਤੀ ਦੀ ਪੂਰਵਲੀ ਸ਼ਾਮ 'ਤੇ ਅੱਜ ਮਹਾਰਾਸ਼ਟਰ ਇਤਿਹਾਸ ਖੋਜ ਕੇਂਦਰ ਨੇ ਸ਼੍ਰੀ ਅੰਬੇਦਕਰ ਦੇ 3 ਦੁਰਲੱਭ ਪੱਤਰਾਂ ਦਾ ਖੁਲਾਸਾ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਰਾਜਰਿਸ਼ੀ ਸ਼ਾਹੂ ਛਤਰਪਤੀ ਮਹਾਰਾਜ ਨੂੰ ਲੰਡਨ ਅਤੇ ਪਰੇਲ ਤੋਂ ਸਮਾਜਿਕ ਨਿਆਂ ਤੇ ਸਮਾਜਿਕ ਆਜ਼ਾਦੀ ਲਈ ਲਿਖਿਆ ਸੀ। ਇਤਿਹਾਸ ਖੋਜ ਕੇਂਦਰ ਦੀ ਬੀਬੀ ਮੰਜੂ ਸ਼੍ਰੀਪਵਾਰ ਨੇ ਅੱਜ ਸ਼੍ਰੀ ਸ਼ਾਹੂ ਯਾਦਗਾਰੀ ਭਵਨ ਵਿਚ ਪੱਤਰਕਾਰਾਂ ਸਾਹਮਣੇ ਇਨ੍ਹਾਂ ਪੱਤਰਾਂ ਨੂੰ ਪੇਸ਼ ਕੀਤਾ। ਇਨ੍ਹਾਂ ਪੱਤਰਾਂ ਦਾ ਰਿਕਾਰਡ ਕੋਹਲਾਪੁਰ ਰਾਜਘਰਾਣੇ ਦੇ ਦੀਵਾਨ ਦੇ ਦਫਤਰ ਵਿਚ ਹੈ ਅਤੇ ਛਤਰਪਤੀ ਸ਼ਾਹੂ ਮਹਾਰਾਜ ਦੇ ਸਲਾਹਕਾਰ ਰਘੂਨਾਥ ਰਾਵ ਸਵਨੀਸ਼ ਨੇ ਇਸ ਨੂੰ ਆਪਣੀ ਪੋਤੀ ਸੁਮੇਧਾ ਸਵਨੀਸ਼ ਨੂੰ ਦਿੱਤਾ ਸੀ। ਬੀਬੀ ਸ਼੍ਰੀਪਵਾਰ ਨੇ ਕਿਹਾ ਕਿ ਇਹ ਤਿੰਨੋਂ ਪੱਤਰ ਬਹੁਤ ਦੁਰਲੱਭ ਹਨ ਅਤੇ ਇਨ੍ਹਾਂ ਨੂੰ 1920 'ਚ ਲਿਖਿਆ ਗਿਆ ਸੀ। ਇਨ੍ਹਾਂ ਪੱਤਰਾਂ ਤੋਂ ਸ਼੍ਰੀ ਸ਼ਾਹੂ ਜੀ ਮਹਾਰਾਜ ਪ੍ਰਤੀ ਸ਼੍ਰੀ ਅੰਬੇਦਕਰ ਦੀਆਂ ਭਾਵਨਾਵਾਂ ਦਾ ਪਤਾ ਲੱਗਦਾ ਹੈ।
ਸੰਸਦ ਮੈਂਬਰਾਂ ਦੇ 35 ਕਰੋੜ ਦੇ ਹੋਟਲ ਬਿੱਲ ਤੋਂ ਸਰਕਾਰ ਚਿੰਤਤ
NEXT STORY