ਕੁਰੂਕੁਸ਼ੇਤਰ- ਹਰਿਆਣਾ ਦੇ ਕੁਰੂਕੁਸ਼ੇਤਰ 'ਚ ਇਕ ਨਵਵਿਆਹੁਤਾ ਨੇ ਰਹੱਸਮਈ ਸਥਿਤੀ 'ਚ ਖੁਦਕੁਸ਼ੀ ਕਰ ਲਈ। ਨਵਵਿਆਹੁਤਾ ਦਾ ਵਿਆਹ ਕਰੀਬ 42 ਦਿਨ ਪਹਿਲਾਂ ਹੋਇਆ ਸੀ। ਅਜੇ ਉਸ ਦੇ ਹੱਥਾਂ 'ਚ ਵਿਆਹ ਦੀ ਮਹਿੰਦੀ ਵੀ ਢੰਗ ਨਾਲ ਨਹੀਂ ਉਤਰੀ ਸੀ ਕਿ ਉਹ ਖੁਦ ਹੀ ਦੁਨੀਆ ਤੋਂ ਵਿਦਾ ਹੋ ਗਈ। ਉਸ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਘਰ ਦੇ ਪੱਖੇ ਨਾਲ ਲਟਕੀ ਮਿਲੀ। ਸਹੁਰੇ ਪਰਿਵਾਰ ਵਾਲਿਆਂ ਨੇ ਇਸ ਨੂੰ ਖੁਦਕੁਸ਼ੀ ਦੱਸਿਆ। ਉੱਥੇ ਹੀ ਪੇਕੇ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਦਾਜ ਲਈ ਕਤਲ ਕੀਤਾ ਗਿਆ ਹੈ। ਸੂਚਨਾ 'ਤੇ ਪੁਲਸ ਮੌਕੇ 'ਤੇ ਪੁੱਜੀ। ਸ਼ਿਕਾਇਤ 'ਤੇ ਪਤੀ ਅਤੇ ਸੁਹਰੇ ਪਰਿਵਾਰ ਵਾਲਿਆਂ ਦੇ ਖਿਲਾਫ ਦਾਜ ਕਤਲ ਦੇ ਦੋਸ਼ 'ਚ ਕੇਸ ਦਰਜ ਕੀਤਾ। ਪਿੰਡ ਬੁੱਚੀ ਵਾਸੀ ਹਰੀ ਸਿੰਘ ਅਨੁਸਾਰ ਉਨ੍ਹਾਂ ਦੀ ਭਤੀਜੀ ਮਨੀਸ਼ਾ ਦਾ ਵਿਆਹ ਫਤਿਹਪੁਰ ਵਾਸੀ ਦਿਨੇਸ਼ ਨਾਲ 28 ਫਰਵਰੀ ਨੂੰ ਧੂਮਧਾਮ ਨਾਲ ਹੋਇਆ ਸੀ। ਦੋਸ਼ ਲਗਾਇਆ ਹੈ ਕਿ ਵਿਆਹ ਦੇ ਕੁਝ ਰੋਜ਼ ਬਾਅਦ ਉਸ ਨੂੰ ਸਹੁਰੇ ਪਰਿਵਾਰ ਵਾਲੇ ਦਾਜ ਲਈ ਤੰਗ ਕਰਦੇ ਲੱਗੇ। ਉਸ ਦੀ ਦਾਜ ਲਈ ਹੱਤਿਆ ਕੀਤੀ ਗਈ ਹੈ। ਉਨ੍ਹਾਂ ਨੂੰ ਤਾਂ ਸਵੇਰੇ ਇਹੀ ਦੱਸਿਆ ਕਿ ਉਸ ਦੀ ਸਿਹਤ ਖਰਾਬ ਹੈ। ਜਦੋਂ ਇੱਥੇ ਪੁੱਜੇ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ।
ਦਿਨੇਸ਼ ਐੱਨ. ਆਰ. ਆਈ. ਹੈ ਅਤੇ ਇਟਲੀ 'ਚ ਰਹਿੰਦਾ ਸੀ। ਮੰਗਲਵਾਰ ਨੂੰ ਦਿਨ 'ਚ 2.20 ਵਜੇ ਉਸ ਦੀ ਇਟਲੀ ਦੀ ਫਲਾਈਟ ਸੀ। ਪਿੰਡ ਫਤਿਹਪੁਰ ਵਾਸੀ ਦਿਨੇਸ਼ ਇਟਲੀ ਤੋਂ ਵਿਆਹ ਕਰਨ ਲਈ ਹੀ ਭਾਰਤ ਆਇਆ ਸੀ। ਜਿਸ ਤੋਂ ਬਾਅਦ ਹੁਣ ਉਸ ਨੂੰ ਵਾਪਸ ਇਟਲੀ ਕੰਮ ਲਈ ਜਾਣਾ ਸੀ। ਦਿਨੇਸ਼ ਨੇ ਦੱਸਿਆ ਕਿ ਮੰਗਲਵਾਰ ਨੂੰ ਉਸ ਦੀ ਇਟਲੀ ਦੀ ਫਲਾਈਟ ਸੀ ਇਸ ਲਈ ਐਤਵਾਰ ਦੀ ਰਾਤ ਉਹ ਪਿੰਡ ਬੁੱਚੀ ਆਪਣੇ ਸਹੁਰੇ ਪਰਿਵਾਰ ਵਾਲਿਆਂ ਨੂੰ ਮਿਲਣ ਗਿਆ ਸੀ ਤਾਂ ਕਿ ਇਟਲੀ ਜਾਣ ਤੋਂ ਪਹਿਲਾਂ ਆਸ਼ੀਰਵਾਦ ਲੈ ਸਕੇ। ਦਿਨੇਸ਼ ਦੇ ਵੱਡੇ ਭਰਾ ਰਾਜੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਛੋਟੇ ਭਰਾ ਦੀ ਜ਼ਿੰਮੇਵਾਰੀ ਵੀ ਉਸ 'ਤੇ ਆ ਗਈ ਸੀ। ਰਾਜੇਸ਼ ਨੇ ਦੱਸਿਆ ਕਿ ਬਹੁਤ ਚਾਵਾਂ ਨਾਲ ਪਰਿਵਾਰ ਵਾਲਿਆਂ ਨੇ ਦਿਨੇਸ਼ ਦਾ ਵਿਆਹ ਕੀਤਾ ਸੀ। ਥਾਣਾ ਕੇਯੂਕੇ ਆਦਰਸ਼ 'ਚ ਦਿਨਭਰ ਪਿੰਡ ਫਤਿਹਪੁਰ ਅਤੇ ਪਿੰਡ ਬੁੱਚੀ ਤੋਂ ਮਨੀਸ਼ਾ ਦੇ ਪੇਕੇ ਪੱਖ ਦੇ ਲੋਕ ਡਟੇ ਰਹੇ। ਦੋਹਾਂ ਪੱਖਾਂ ਦਰਮਿਆਨ ਕਿਸੇ ਤਰ੍ਹਾਂ ਕੇਸ ਦਰਜ ਨਾ ਕਰਵਾਉਣ ਨੂੰ ਲੈ ਕੇ ਗੱਲਬਾਤ ਚੱਲਦੀ ਰਹੀ। ਪੇਕੇ ਵਾਲੇ ਇਸੇ ਗੱਲ 'ਤੇ ਅੜੇ ਹਨ ਕਿ ਉਸ ਦਾ ਅੰਤਿਮ ਸੰਸਕਾਰ ਪਿੰਡ ਬੁੱਚੀ 'ਚ ਕਰਨਗੇ।
ਛੂਤਛਾਤ ਜਾਰੀ ਰਹਿਣਾ ਦੁਖਦਾਈ : ਰਾਜਨਾਥ
NEXT STORY